ਪੜੋ ਨਵਜੋਤ ਸਿੱਧੂ ਦੀ ਸਾਰੀ ਕੁੰਡਲੀ ਕਿ ਕਿਵੇਂ ਇਹ ਰੰਗ ਬਦਲਣ ਵਾਲਾ ਸੱਪ ਹੈ ।
ਸਾਇਕਲ ਦਾ ਸਟੈਂਡ ਹੁੰਦਾ ਪਰ ਸਿੱਧੂ ਦਾ ਨਹੀ। ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਅਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਸਿਰੇ ਦਾ ਦੋਗਲਾ ਅਤੇ ਠਰਕੀ ਕਿਸਮ ਦਾ ਬੰਦਾ ਹੈ। ਕਿਉਂ ਹੈ ਉਹ ਤੁਸੀ ਇਸ ਆਰਟਿਕਲ ਵਿਚ ਆਪ ਪੜ ਲਵੋ।
US Media International - USMI
USMI - ਫੁੱਲ ਨੂੰ ਕੰਡਾ ਕਹਿਣਾ ਫੁੱਲ ਦੀ ਨਿੰਦਿਆ ਹੈ ਅਤੇ ਕੰਡੇ ਨੂੰ ਫੁੱਲ ਕਹਿਣਾ ਕੰਡੇ ਦੀ ਉਪਮਾ ਹੈ। ਪਰ ਇਕ ਸੱਚਾ ਪੰਜਾਬੀ ਜਾਂ ਸਿੱਖ ਕਦੇ ਕਿਸੇ ਦੀ ਨਿੰਦਿਆ ਨਹੀ ਕਰਦਾ ਅਤੇ ਨਾ ਹੀ ਕਿਸੇ ਦੀ ਝੂਠੀ ਉਪਮਾ ਕਰਦਾ ਹੈ। ਇੱਕ ਸੱਚਾ ਪੰਜਾਬੀ ਜਾਂ ਸਿੱਖ ਹਮੇਸ਼ਾ ਫੁੱਲ ਨੂੰ ਫੁੱਲ ਅਤੇ ਕੰਡੇ ਨੂੰ ਕੰਡਾ ਕਹਿੰਦਾ ਹੈ। ਇਸ ਲਈ ਅਸੀ ਇਹ ਦੱਸ ਦਿੰਦੇ ਹਾਂ ਕਿ ਨਵਜੋਤ ਸਿੱਧੂ ਆਉਣਾ ਵਾਲੇ ਸਮੇ ਵਿਚ ਪੰਜਾਬ ਦਿਆਂ ਲੋਕਾਂ ਦੇ ਭਵਿੱਖ ਵਿਚ ਚੁਬਣ ਵਾਲਾ ਕੰਡਾ ਹੈ। ਜੇ ਹਿੰਦੁਤਵ ਅਤੇ ਆਰ.ਐਸ.ਐਸ ਦਾ ਇਹ ਕੰਡਾ ਨਵੀ ਪਾਰਟੀ ਬਣਾ ਕੇ ਪੰਜਾਬ ਦੇ ਪੈਰ ਵਿਚ ਵੱਜ ਗਿਆ ਤਾਂ ਪਹਿਲਾਂ ਜ਼ਹਿਰ ਭਰੇਗਾ ਅਤੇ ਫਿਰ ਪੰਜਾਬ ਦੇ ਅਜ਼ਾਦੀ ਵਲ ਵੱਧਦੇ ਕਦਮਾਂ ਵਿਚ ਅੜਚਨ ਪੈਦਾ ਕਰੇਗਾ।
ਸਾਇਕਲ ਦਾ ਸਟੈਂਡ ਹੁੰਦਾ ਪਰ ਇਹਨਾ ਦਾ ਕੋਈ ਸਟੈਂਡ ਨਹੀ ਹੈ ਅਤੇ ਨਾ ਹੀ ਇਹਨਾ ਵਿੱਚ ਕੋਈ ਲੋਕ ਭਲਾਈ ਸੋਚ ਭਾਵਨਾ ਹੈ। ਇਹ ਜੋੜਾ ਕੁਰਸੀ ਦਾ ਭੁੱਖਾ ਹੈ ਅਤੇ ਹਰ ਸਾਲ ਪਾਰਟੀਆਂ ਬਦਲਦਾ ਆ ਰਿਹਾ ਹੈ।
ਜਿੱਥੇ ਇਹਨਾ ਨੂੰ ਚਾਰ ਪੈਸੇ ਦਿਖਦੇ ਹਨ ਇਹ ਉਧਰ ਵੱਲ ਮੁੰਹ ਕਰ ਲੈਂਦਾ ਹੈ। ਹੁਣ ਤੱਕ ਨਵਜੋਤ ਸਿੰਘ ਸਿੱਧੂ ਤਿੰਨ ਵਾਰ ਕਾਗਜੀ ਰੂਪ ਵਿਚ ਲਿਖ ਕੇ ਕਾਂਗਰਸ ਪਾਰਟੀ ਛੱਡ ਚੁੱਕਾ ਹੈ ਅਤੇ ਚਾਰ ਵਾਰ ਬੀ.ਜੇ.ਪੀ ਪਾਰਟੀ ਨੂੰ ਅਸਤੀਫਾ ਦੇ ਚੁਕਾ ਹੈ।
ਨਵਜੋਤ ਕੌਰ ਸਿੱਧੂ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੇ ਸਨ। ਭਾਜਪਾ ’ਚ ਉਨ੍ਹਾਂ ਦੇ ਪਤੀ ਨਜਵੋਤ ਸਿੰਘ ਸਿੱਧੂ ਦਾ ਉਸ ਸਮੇਂ ਦਬਦਬਾ ਹੋਣ ਕਾਰਨ ਨਵਜੋਤ ਕੌਰ ਸਿੱਧੂ ਨੂੰ ਮੁੱਖ ਸੰਸਦੀ ਸਕੱਤਰ ਦਾ ਅਹੁਦਾ ਵੀ ਦਿੱਤਾ ਗਿਆ। ਪਰ ਚੰਡੀਗੜ ਵਿੱਖੇ 8 ਅਕਤੂਬਰ 2012 ਨੂੰ ਭਾਜਪਾ ਆਗੂ ਡਾ. ਨਵਜੋਤ ਕੌਰ ਸਿੱਧੂ ਨੇ ਬੀ.ਜੇ.ਪੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸਨੂੰ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੇ ਪ੍ਰਵਾਨ ਕੀਤਾ ਸੀ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਜੁਲਾਈ 2012 ਵਿੱਚ ਰਾਜ ਸਭਾ ਅਤੇ ਫਿਰ ਸਤੰਬਰ 2012 ਵਿੱਚ ਭਾਜਪਾ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਗਿਆ ਸੀ। ਫਿਰ ਇਹ ਅਜਾਦ ਉਮੀਦਵਾਰ ਕਹਿ ਕੇ ਪਖੰਡ ਕਰਦੇ ਰਹੇ ਅਤੇ ਅੰਤ ਕਾਂਗਰਸ ਵਿਚ ਜਾ ਮਿਲੇ ਸਨ। ਬਾਅਦ ਵਿਚ ਡਾ. ਨਵਜੋਤ ਕੌਰ ਸਿੱਧੂ ਵੱਲੋਂ ਪਾਰਟੀ ਛੱਡਣ ਦਾ ਮਾਮਲਾ ਲਟਕਦਾ ਰਿਹਾ ਸੀ ਅਤੇ ਫਿਰ ਪੂਰਨ ਤੌਰ ਤੇ ਇਹਨਾ ਨੇ ਲੋਕ ਮੰਚ ਤੋ ਐਲਾਨ ਕਰਕੇ ਬੀ.ਜੇ.ਪੀ ਛੱਡ ਦਿੱਤੀ ਸੀ।
2014 ਫਰਵਰੀ ਵਿਚ ਇਨ੍ਹਾ ਦੀਆਂ ਦੁਬਾਰਾ ਆਰ.ਐਸ.ਐਸ ਦੇ ਮੈਂਬਰਾਂ ਨਾਲ ਅਤੇ ਰਾਜਨੈਤਿਕ ਮਾਮਲਿਆਂ ਵਿਚ ਸਾਂਝ ਦੀਆਂ ਵੀਡੀਓ ਵਾਇਰਲ ਹੋਈਆਂ ਸਨ। 2014 ਅਗਸਤ ਵਿਚ ਨਵਜੋਤ ਸਿੰਘ ਸਿੱਧੂ ਬੀ.ਜੇ.ਪੀ ਦੇ ਮੰਚ ਤੋ ਦਿੱਲੀ ਵਿੱਚ ਕਾਂਗਰਸ ਨੂੰ ਚੋਰ ਅਤੇ ਠੱਗ ਦੱਸ ਰਿਹਾ ਸੀ ਪਰ ਦੂਜੇ ਪਾਸੇ ਉਸੇ ਮਹੀਨੇ ਪੰਜਾਬ ਵਿਚ ਬੇਅੰਤ ਸਿੰਘ ਅਤੇ ਕਾਂਗਰਸਾ ਨੂੰ ਦੇਵਤਿਆਂ ਦੀ ਪਾਰਟੀ ਕਹਿ ਰਿਹਾ ਸੀ ਅਤੇ ਫਿਰ 12000 ਦੇ ਕਰੀਬ ਸਿੱਖ ਨੌਜਵਾਨਾ ਦਾ ਕਤਲ ਕਰਨ ਵਾਲੇ ਕੇ.ਪੀ.ਐਸ ਗਿੱਲ ਨੂੰ ਪੁਜਣਯੋਗ ਇਨਸਾਨ ਅਤੇ ਸੰਤ ਮਹਾਪੁਰਸ਼ ਦੱਸਦਾ ਰਿਹਾ।
ਦੁਬਾਰਾ ਫਿਰ 2015 ਵਿੱਚ ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੀ ਛਬੜਾ ਵਿਧਾਨ ਸਭਾ ਵਿੱਚ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਕਾਂਗਰਸ ਦੇ ਮੰਚ ਤੋ ਨਰਿੰਦਰ ਮੋਦੀ ਦੀ ਸਲਾਂਘਾ ਕੀਤੀ ਸੀ। ਇਸ ਤੋੰ ਬਾਅਦ 2015 ਨਵੰਬਰ ਵਿੱਚ ਨਵਜੋਤ ਸਿੰਘ ਸਿੱਧੂ ਨੇ ਚੋਣ ਸਭਾ ਵਿੱਚ ਕਵਿਤਾ ਸੁਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਆਰਟਿਕਲ ਵਿਚ ਦਿੱਤੀ ਇਸਦੀ ਵੀਡੀਓ ਤੁਸੀ ਖੁਦ ਦੇਖ ਸਕਦੇ ਹੋ।
ਅੰਮ੍ਰਿਤਸਰ ਦੀਆਂ ਵੋਟਾ ਦੇ ਲਾਲਚ ਨੂੰ 28 ਨਵੰਬਰ 2016 ਨੂੰ ਡਾ. ਨਵਜੋਤ ਕੌਰ ਸਿੱਧੂ ਅਤੇ ਪਰਗਟ ਸਿੰਘ ਕਾਂਗਰਸ 'ਚ ਦੁਬਾਰਾ ਸ਼ਾਮਿਲ ਹੋ ਗਏ ਸਨ। ਮਤਲਬ ਕਿ ਜਿੱਥੇ ਕਿਸੇ ਨੇ ਹੱਡੀ ਪਾ ਦਿੱਤੀ ਉਸਦੇ ਕੁੱਤੇ ਬਣ ਜਾਂਦੇ ਹਨ।
ਨਵਜੋਤ ਸਿਧੂ 27 ਨਵੰਬਰ 2018 ਨੂੰ ਸ਼ਾਹ ਮਹਿਮੂਦ ਕੁਰੈਸ਼ੀ ਦੀ ਸੈਰੇਮਨੀ ਤੇ ਪਾਕਿਸਤਾਨ ਜਾਂਦਾ ਹੈ ਅਤੇ ਪਾਕਿਸਤਾਨ ਨੀਊਜ਼ ਚੈਨਲਾ ਮੁਤਾਬਕ ਉਥੇ ਜਾ ਕੇ ਨਰਿੰਦਰ ਮੋਧੀ ਨੂੰ ਗਲਤ ਅਤੇ ਫੇਲ ਪ੍ਰਧਾਨ-ਮੰਤਰੀ ਦੱਸਦਾ ਹੈ। ਫਿਰ ਬੁੱਧਵਾਰ 5 ਦਸੰਬਰ 2018 ਨੂੰ ਭਾਰਤ ਵਾਪਿਸ ਆਉਣ ਤੇ ਦਿੱਲੀ ਦੇ ਇੱਕ ਭਾਸ਼ਨ ਦੌਰਾਨ ਸਿੱਧੂ ਇੱਕ ਕਵਿਤਾ ਵਿੱਚ ਕਹਿੰਦੇ ਹਨ, "ਅਕਸਰ ਦੁਨੀਆ ਦੇ ਲੋਕ ਸਮੇਂ ਵਿੱਚ ਚੱਕਰ ਖਾਇਆ ਕਰਦੇ ਹਨ ਪਰ ਕੁਝ ਨਰਿੰਦਰ ਮੋਦੀ ਵਰਗੇ ਵੀ ਹੁੰਦੇ ਹਨ ਜੋ ਇਤਿਹਾਸ ਬਣਾਇਆ ਕਰਦੇ ਹਨ।
ਫਿਰ ਅੰਮ੍ਰਿਤਸਰ ਵਿੱਖੇ, 22 ਅਕਤੂਬਰ 2019 ਨੂੰ ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸਾਫ ਕਹਿ ਦਿੰਦੀ ਹੈ ਕਿ ਉਹ ਕਾਂਗਰਸ ਛੱਡ ਚੁੱਕੇ ਹਨ ਤੇ ਇਸ ਵਕਤ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ ਅਤੇ ਉਹ ਸਿਰਫ ਸਮਾਜ ਸੇਵੀ ਹਨ।
ਜਦੋਂ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਅਤੇ ਬਟਾਲਾ ਪਟਾਕਾ ਫੈਕਟਰੀ ਧਮਾਕੇ ਬਾਰੇ ਨਵਜੋਤ ਸਿੰਘ ਸਿੱਧੂ ਵਲੋਂ ਚੁੱਪ ਰਹਿਣ ਦੇ ਸਵਾਲ ਦਾ ਜਵਾਬ ਉੱਤੇ ਬੀਬੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਚ ਕੋਈ ਪੁੱਛ-ਪ੍ਰਤੀਤ ਨਹੀਂ ਹੈ, ਜੇ ਉਹ ਸਰਕਾਰ ਤੋਂ ਕੋਈ ਮੰਗ ਕਰਦੇ ਤਾਂ ਮੰਨੀ ਨਹੀਂ ਸੀ ਜਾਣੀ, ਇਸ ਲਈ ਬੋਲਣ ਤੋਂ ਗੁਰੇਜ਼ ਕੀਤਾ ਹੈ। ਪਰ ਦੂਜੇ ਪਾਸੇ ਇਹੋ ਜੋੜਾ ਕ੍ਰੋੜਾਂ ਰੁਪਇਆ ਦੀ ਆਮਦਨ ਖਾਂਦਾ ਨਜ਼ਰ ਆਉਦਾ ਹੈ ਜਿਸਦਾ ਰੌਲਾ ਫਗਵਾੜੇ ਦੇ ਪੱਤਰਕਾਰ ਗੁਰਸ਼ਰਨ ਔਲਖ ਆਪਣੀ ਇੰਟਰਵਿਊ ਵਿਚ ਦਸਦਾ ਹੈ।
ਇਸ ਤੋ ਬਾਂਅਦ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਾ ਕੇ ਓਹੀ 12 ਸਾਲ ਪੁਰਾਣਾ ਭਾਂਸ਼ਣ ਅਤੇ ਕਵਿਤਾਂਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਵਰਤਦਾ ਨਜ਼ਰ ਆਉਦਾ ਹੈ। ਆਰਟਿਕਲ ਵਿਚ ਲੱਗੀ ਇਸ ਵੀਡੀਓ ਨੂੰ ਤੁਸੀਂ ਆਪਣੀ ਅੱਖੀਂ ਵੇਖ ਸਕਦੇ ਹੋ। ਇਮਰਾਨ ਖਾਨ ਨਾਲ ਦੋਸਤੀ ਅਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਣ ਉਪਰ ਅਸੀ ਸਿੱਧੂ ਨੁੰ ਗਲਤ ਨਹੀ ਕਹਿੰਦੇ ਸਗੋਂ ਇਸ ਲਾਂਘੇ ਨੂੰ ਸਿੱਖ ਕੌਮ ਲਈ ਚੰਗਾ ਮੰਨਦੇ ਹਾਂ ਪਰ ਕਈ ਸਾਲ ਲੰਮਾ ਸਮਾ, ਸਿਧੂ ਦੇ ਜੀਵਨ ਦਾ ਅਧਿਐਨ ਕਰਨ ਤੋ ਬਾਅਦ ਅਸੀ ਇਸ ਨੱਤੀਜੇ ਤੇ ਪਹੁੰਚੇ ਹਾਂ ਕਿ ਨਵਜੋਤ ਸਿੱਧੂ ਇਕ ਦੋਗਲਾ ਆਰ.ਐਸ.ਐਸ ਅਤੇ ਬ੍ਰਾਹਮਣਵਾਦੀ ਸਰਕਾਰ ਦਾ ਪਿਠੂ ਅਤੇ ਨੌਂਕਰ ਹੈ। ਇਹ ਜਿਨੀਆਂ ਮਰਜੀ ਪਾਰਟੀਆਂ ਬਦਲ ਲਵੇ ਅੰਤ ਆਰ.ਐਸ.ਐਸ ਦੇ ਗੁਣ ਹੀ ਗਾਉਂਦਾ ਹੈ।
ਪੰਜਾਬੀਆਂ ਨੂੰ ਬੇਨਤੀ ਹੈ ਕਿ ਇਹਨਾ ਤੋਂ ਚੰਗੇ ਭਵਿੱਖ ਦੀ ਕੋਈ ਆਸ ਨਾ ਰੱਖਣ। ਚੰਗੇ ਭਵਿੱਖ ਲਈ ਪੰਜਾਬ ਨੂੰ ਸਭ ਤੋਂ ਪਹਿਲਾਂ ਦਿੱਲੀ ਤੋਂ ਅਜ਼ਾਦ ਕਰਾਉ ਅਤੇ ਇਕ ਵੱਖਰਾ ਦੇਸ਼ ਬਣਾਉ।
follow our website, www.usmediainternational.live, facebook page and youtube channel for more updates.