ਅਮਰੀਕੀ ਸੈਨੇਟ ਨੇ ਸਿੱਖ ਭਾਈਚਾਰੇ ਦੇ ਸਨਮਾਨ ਵਿੱਚ ਮਤਾ ਪਾਸ ਕੀਤਾ।

ਵਾਸ਼ਿੰਗਟਨ: ਅਮਰੀਕਾ ਦੀ ਸੈਨੇਟ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਇਤਿਹਾਸਕ, ਸੱਭਿਆਚਾਰਕ ਅਤੇ ਧਾਰਮਿਕ ਮਹੱਤਵ ਨੂੰ ਮੰਨਦਿਆਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਤੇ ਅਮਰੀਕਾ ਦੇ ਵਿਕਾਸ ਵਿੱਚ ਸਿੱਖ ਭਾਈਚਾਰੇ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ।

ਅਮਰੀਕੀ ਸੈਨੇਟ ਨੇ ਸਿੱਖ ਭਾਈਚਾਰੇ ਦੇ ਸਨਮਾਨ ਵਿੱਚ ਮਤਾ ਪਾਸ ਕੀਤਾ।

US Media International - USMI


ਇਸ ਮਤੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਸਮੁੱਚੇ ਵਿਸ਼ਵ ਵਿੱਚ ਵਸਦੇ ਸਿੱਖ ਗੁਰੂ ਨਾਨਕ ਪਾਤਸ਼ਾਹ ਵੱਲੋਂ ਦਰਸਾਏ ਬਰਾਬਰੀ, ਸੇਵਾ ਅਤੇ ਅਕਾਲ ਪੁਰਖ ਪ੍ਰਤੀ ਸਮਰਪਣ ਦੇ ਮਾਰਗ 'ਤੇ ਚਲਦੇ ਹਨ। 

ਇਸ ਮਤੇ ਨੂੰ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਰਿਪਬਲੀਕਨ ਸੈਨੇਟਰ ਟੋਡ ਯੰਗ ਅਤੇ ਮੇਰੀਲੈਂਡ ਦੇ ਡੈਮੋਕ੍ਰੈਟ ਸੈਨੇਟਰ ਬੇਨ ਕਾਰਡਿਨ ਵੱਲੋਂ ਪੇਸ਼ ਕੀਤਾ ਗਿਆ ਸੀ। 

ਇਸ ਮਤੇ ਵਿੱਚ ਕੁੱਝ ਨਾਮਵਰ ਸਿੱਖ ਸਖਸ਼ੀਅਤਾਂ ਦੇ ਨਾਵਾਂ ਦਾ ਵੀ ਖਾਸ ਜ਼ਿਕਰ ਕੀਤਾ ਗਿਆ ਜਿਹਨਾਂ ਅਮਰੀਕਾ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। ਇਹਨਾਂ ਵਿੱਚ ਪਹਿਲੇ ਏਸ਼ੀਅਨ ਅਮਰੀਕਨ ਕਾਂਗਰਸਮੈਨ ਦਲੀਪ ਸਿੰਘ ਸੌਂਦ (1957 ਵਿੱਚ ਚੁਣੇ ਗਏ ਸੀ), ਫਾਈਬਰ ਓਪਟਿਕਸ ਦੇ ਖੋਜੀ ਡਾ. ਨਰਿੰਦਰ ਸਿੰਘ ਕਪਾਨੀ, ਅਮਰੀਕਾ ਵਿੱਚ ਆੜੂ ਦੀ ਫਸਲ ਦੇ ਸਭ ਤੋਂ ਵੱਡੇ ਕਿਸਾਨ ਦੀਦਾਰ ਸਿੰਘ ਬੈਂਸ ਅਤੇ ਰੋਸਾ ਪਾਰਕਸ ਟਰੇਲਬਰੇਜ਼ਰ ਇਨਾਮ ਦੇ ਜੇਤੂ ਗੁਰਿੰਦਰ ਸਿੰਘ ਖਾਲਸਾ ਦੇ ਨਾਂ ਸ਼ਾਮਿਲ ਹਨ। 

ਇਸ ਮਤੇ ਵਿੱਚ ਕੁੱਝ ਅਹਿਮ ਸਿੱਖ ਬੀਬੀਆਂ ਦੇ ਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਜਿਹਨਾਂ ਵਿੱਚ ਗਰੈਮੀ ਇਨਾਮ ਜੇਤੂ ਸਤਨਾਮ ਕੌਰ, ਨਿਊ ਯਾਰਕ ਪੁਲਿਸ ਵਿਭਾਗ ਵਿੱਚ ਅਫਸਰ ਗੁਰਸੌਚ ਕੌਰ, ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇਅ ਦੇ ਪ੍ਰੋਫੈਸਰ ਸੁਪਰੀਤ ਕੌਰ ਦੇ ਨਾਂ ਸ਼ਾਮਿਲ ਹਨ।