ਮੈ ਆਤਮਹੱਤਿਆ ਕਰ ਲਵਾਂਗਾ ਜੇ ਭਾਰਤ ਦੇ ਹਵਾਲੇ ਕੀਤਾ - ਨੀਰਵ ਮੋਦੀ ।
US Media International - USMI
ਲੰਡਨ, 7 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਅਰਜੀ ਯੂ.ਕੇ. ਦੀ ਅਦਾਲਤ ਨੇ ਇਕ ਵਾਰ ਫਿਰ ਖ਼ਾਰਿਜ ਕਰ ਦਿੱਤੀ ਹੈ | ਨੀਰਵ ਨੇ ਅਦਾਲਤ 'ਚ ਕਿਹਾ ਕਿ ਜੇਕਰ ਉਸ ਨੂੰ ਭਾਰਤ ਨੂੰ ਸੌਾਪਿਆ ਜਾਂਦਾ ਹੈ, ਤਾਂ ਉਹ ਆਤਮ ਹੱਤਿਆ ਕਰ ਲਵੇਗਾ | ਨਾਲ ਹੀ ਉਸ ਨੇ ਕਿਹਾ ਕਿ ਉਸ ਨੂੰ ਜੇਲ੍ਹ 'ਚ ਤਿੰਨ ਵਾਰ ਕੁੱਟਿਆ ਗਿਆ ਹੈ | ਹਾਲਾਂਕਿ ਇਨ੍ਹਾਂ ਸਭ ਦਲੀਲਾਂ ਦਾ ਅਦਾਲਤ 'ਤੇ ਕੋਈ ਅਸਰ ਨਹੀਂ ਹੋਇਆ, ਤੇ ਉਸ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਗਈ |