ਗੰਦਸਤਾਨ ਭਾਰਤ ਵਿਚ ਪੁਲਿਸ ਦੀ ਗੁੰਡਾਗਰਦੀ ਨਿਰੰਤਰ ਜਾਰੀ ।
ਪੁਲਿਸ ਕੋਲੋਂ ਕੁੱਟ ਖਾ ਰਹੇ ਦਿੱਲੀ ਦੇ ਵਿਦਿਆਰਥੀਆਂ ਨੇ ਕਿਹਾ ਕਿ ਉਹਨਾ ਕੋਲੋ ਫ਼ੀਸਾਂ ਨਜ਼ਾਇਕ ਹੀ ਲਈਆਂ ਜਾ ਰਹੀ ਹਨ, ਜਿਸ ਕਾਰਨ ਮਹਿੰਗਾਈ ਦੇ ਦੌਰ ਕਰਕੇ ਗਰੀਬ ਵਿਦਿਆਰਥੀ ਪੜਾਈ ਤੋਂ ਵਾਂਝੇ ਰਹਿ ਰਹੇ ਹਨ।
US Media International - USMI
USMI - ਨਵੀਂ ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਵਿਸ਼ਵਵਿਦਿਆਲਾ (ਜੇਐਨਯੂ) ਦੇ ਵਿਦਿਆਰਥੀਆਂ ਵੱਲੋਂ ਫੀਸ ਵਾਧੇ ਖਿਲਾਫ ਚੱਲ ਰਿਹਾ ਸੰਘਰਸ਼ ਅੱਜ ਇੱਕ ਵਾਰ ਫੇਰ ਦਿੱਲੀ ਦੀਆਂ ਸੜਕਾਂ 'ਤੇ ਵਿਦਿਆਰਥੀਆਂ ਅਤੇ ਪੁਲਿਸ ਦਰਮਿਆਨ ਝੜਪ ਦਾ ਰੂਪ ਲੈ ਗਿਆ। ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਵਿਦਿਆਰਥੀਆਂ ਨੇ ਜਦੋਂ ਭਾਰਤੀ ਸੰਸਦ ਵੱਲ ਮਾਰਚ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ।
ਅੱਜ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿਦਿਆਰਥੀ ਸੰਸਦ ਦੇ ਬਾਹਰ ਪਹੁੰਚ ਕੇ ਭਾਰਤੀ ਰਾਜਨੀਤਕ ਆਗੂਆਂ ਦਾ ਧਿਆਨ ਆਪਣੀਆਂ ਮੰਗਾਂ ਵੱਲ ਦਵਾਉਣਾ ਚਾਹੁੰਦੇ ਸਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਫੀਸਾਂ ਵਿੱਚ ਕੀਤਾ ਗਿਆ ਵਾਧਾ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਜਾਂਦਾ ਉਹ ਆਪਣੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।
ਬਾਬਾ ਗੰਗਾਨਾਥ ਸੜਕ 'ਤੇ ਤੈਨਾਤ ਸੈਂਕੜੇ ਪੁਲਿਸ ਮੁਲਾਜ਼ਮਾਂ ਨੇ ਵਿਦਿਆਰਥੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਤੇ ਲਾਠੀਚਾਰਜ਼ ਕਰਕੇ ਮਾਰਕੁੱਟ ਕੀਤੀ ਅਤੇ ਕਈ ਵਿਦਿਆਰਥੀ ਆਗੂਆਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ।