ਅਮਰੀਕਾ ਨੇ 150 ਭਾਰਤੀ ਨਾਗਰਿਕਾਂ ਦਾ ਕਾਫਲਾ ਵਾਪਿਸ ਮੋੜਿਆ।
ਅਮਰੀਕਾ ਨੇ ਦਿੱਲੀ ਵਾਪਿਸ ਭੇਜੇ 150 ਭਾਰਤੀ ਨਾਗਰਿਕ। ਸੂਚਨਾ ਮੁਤਾਬਿਕ ਇਹ ਭਾਰਤੀ ਨਾਗਰਿਕ ਵੀਜ਼ਾ ਨਿਯਮ ਤੋੜਨ ਤੇ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ ਵਿਚ ਸਨ।
US Media International - USMI
ਨਵੀਂ ਦਿੱਲੀ: ਅਮਰੀਕਾ ਵੱਲੋਂ ਪ੍ਰਵਾਸ ਨੀਤੀਆਂ ਵਿੱਚ ਕੀਤੀ ਜਾ ਰਹੀ ਸਖਤੀ ਦਾ ਅਸਰ ਭਾਰਤੀ ਨਾਗਰਿਕਤਾਂ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ ਤੇ ਅੱਜ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ 150 ਭਾਰਤੀ ਨਾਗਰਿਕ ਪਹੁੰਚੇ ਜਿਹਨਾਂ ਨੂੰ ਅਮਰੀਕਾ ਸਰਕਾਰ ਨੇ ਵਾਪਿਸ ਭੇਜ ਦਿੱਤਾ ਹੈ। ਵਾਪਸ ਭੇਜੇ ਗਏ ਇਹਨਾਂ ਲੋਕਾਂ ਵਿੱਚ ਦੋ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ। ਇਕ ਕਾਰਨ ਵੀਜ਼ਾ ਨਿਯਮਾਂ ਨੂੰ ਤੋੜਨਾ ਹੈ ਅਤੇ ਦੂਜਾ ਅਮਰੀਕਾ ਵਿੱਚ ਗੈਰਕਾਨੂੰਨੀ ਦਾਖਲ ਹੋਣਾ ਹੈ।
ਅਮਰੀਕਾ ਸਰਕਾਰ ਵੱਲੋਂ ਇਹਨਾਂ ਲੋਕਾਂ ਨੂੰ ਇੱਕ ਖਾਸ ਜਹਾਜ਼ ਰਾਹੀਂ ਦਿੱਲੀ ਪਹੁੰਚਾਇਆ ਗਿਆ। ਇਹ ਜਹਾਜ਼ ਸਵੇਰੇ 6 ਵਜੇ ਦਿੱਲੀ ਹਵਾਈ ਅੱਡੇ 'ਤੇ ਪਹੁੰਚਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵੀ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ 'ਤੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 300 ਭਾਰਤੀ ਨਾਗਰਿਕਾਂ ਨੂੰ ਮੈਕਸੀਕੋ ਸਰਕਾਰ ਵੱਲੋਂ ਦਿੱਲੀ ਵਾਪਿਸ ਭੇਜ ਦਿੱਤਾ ਗਿਆ ਸੀ।
ਗੁਲਾਮੀ ਕਾਰਨ ਸਾਨੂੰ ਇਹ ਸਭ ਕੁਝ ਵੇਖਣਾ ਪੈ ਰਿਹਾ। ਵਾਪਿਸ ਮੌੜੇ ਗਏ ਨੌਜਵਾਨਾ ਦਾ ਪੈਸਾ ਖਰਾਬ ਹੋਇਆ, ਉਸਦਾ ਸਾਨੂੰ ਦੁੱਖ ਹੈ। ਪਰ ਅਸੀ ਚਹੁੰਦੇ ਹਾਂ ਕਿ ਕੋਈ ਵੀ ਨੌਜਵਾਨ ਦੋ ਨੰਬਰ ਵਿਚ ਵਿਦੇਸ਼ ਨਾ ਆਵੇ ਅਤੇ ਕਾਨੂੰਨਾ ਦੀ ਉਲੰਘਣਾ ਨਾ ਕਰੇ।
follow our website, www.usmediainternational.live, facebook page and youtube channel for more updates.