ਬੇਅਦਬੀ ਮਾਮਲੇ ਵਿਚ ਨਵਾਂ ਮੋੜ, ਪਰ ਇਨਸਾਫ ਨਾ ਮਿਲਿਆ ਨਾ ਮਿਲਣਾ ਹੈ।

ਕਾਤਲ ਭਾਰਤ ਸਰਕਾਰ ਆਪ ਹੈ ਫਿਰ ਉਹ ਤੁਹਾਨੂੰ ਇਨਸਾਫ ਕਿਵੇ ਦੇ ਸਕਦੀ ਹੈ ? ਪੰਜਾਬ ਦੀ ਤਮਾਮ ਜਨਤਾ ਨੂੰ ਇਹ ਗਲ ਸਮਝਣੀ ਚਾਹੀਦੀ ਹੈ ਕਿ 1984 ਵਿਚ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਸਦਾ ਇਨਸਾਫ ਮਿਲਿਆ ਨਹੀ, ਫਿਰ ਕੋਟਕਪੁਰਾ ਬਗਰਾੜੀ ਕਲਾਂ ਵਾਲੇ ਕੇਸਾਂ ਦਾ ਕਿਵੇਂ ਮਿਲ ਸਕਦਾ ਹੈ? ਥੱਲੇ ਦਿੱਤੀ ਸਾਰੀ ਖਬਰ ਧਿਆਨ ਨਾਲ ਪੜੋ।

ਬੇਅਦਬੀ ਮਾਮਲੇ ਵਿਚ ਨਵਾਂ ਮੋੜ, ਪਰ ਇਨਸਾਫ ਨਾ ਮਿਲਿਆ ਨਾ ਮਿਲਣਾ ਹੈ।
2015 ਵਿਚ ਬਗਰਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਇਕ ਤਸਵੀਰ।

US Media International - USMI


ਐੱਸ. ਏ. ਐੱਸ. ਨਗਰ, 2੦ ਨਵੰਬਰ (ਜਸਬੀਰ ਸਿੰਘ ਜੱਸੀ)- ਅਜੀਤ ਦੇ ਸੰਚਾਲਕ ਵੱਲੋਂ ਬੇਅਦਬੀ ਮਾਮਲੇ ਤੇ ਦੱਸਿਆ ਗਿਆ ਹੈ ਕਿ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸੁਣਵਾਈ ਕਰਦਿਆਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਬੇਅਦਬੀ ਮਾਮਲੇ 'ਚ ਪਾਰਟੀ ਬਣਨ ਵਾਲੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ। ਇਸੇ ਤਰਾਂ ਸੀ. ਬੀ. ਆਈ. ਵੱਲੋਂ ਹਾਈਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ 'ਚ ਅਪੀਲ ਦਾਇਰ ਕਰਨ ਵਾਲੀ ਅਰਜ਼ੀ 'ਤੇ ਅਦਾਲਤ ਵੱਲੋਂ 8 ਜਨਵਰੀ 2020 ਤੱਕ ਸੀ. ਬੀ. ਆਈ. ਨੂੰ ਇਸ ਮਾਮਲੇ ਦੀ ਸਟੇਟਸ ਰਿਪੋਰਟ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਕੱਲ 20 ਨਵੰਬਰ 2019 ਸੀ, ਅਦਾਲਤ ਦੇ ਕੱਲ ਦੇ ਫ਼ੈਸਲੇ ਤੋਂ ਬਾਅਦ ਇਹ ਸਾਬਤ ਹੋ ਚੁਕਾ ਹੈ ਕਿ ਬੇਅਦਬੀ ਮਾਮਲੇ 'ਚ ਇਨਸਾਫ਼ ਲਈ ਅਜੇ ਹੋਰ ਲੰਮਾ ਸਮਾਂ ਇੰਤਜ਼ਾਰ ਕਰਨਾ ਪਵੇਗਾ।

US Media ਤੁਹਾਨੂੰ ਦੱਸ ਦਿੰਦਾ ਹੈ ਕਿ ਇਥੇ ਕੋਈ ਇਨਸਾਫ ਦੀ ਉਮੀਦ ਨਾ ਰੱਖੋ। ਭਾਰਤ ਵਿਚ ਨਾ ਇਨਸਾਫ ਕਦੇ ਮਿਲਿਆ ਹੈ ਅਤੇ ਨਾ ਹੀ ਕਦੇ ਮਿਲੇਗਾ। ਸਾਡੀਆਂ ਧੀਆਂ-ਭੈਣਾ-ਮਾਵਾਂ ਦਾ ਬਲਾਤਕਾਰ ਕੀਤਾ ਗਿਆ ਹੈ ਅਤੇ ਅਸੀ ਇਨਸਾਫ ਦੀ ਮੰਗ ਕਰਨ ਬਲਾਤਕਾਰੀਆਂ ਕੋਲ ਜਾ ਰਹੇ ਹਾਂ, ਕੀ ਸਾਨੂੰ ਇਨਸਾਫ ਮਿਲ ਸਕਦਾ? ਬਿਲਕੁਲ ਨਹੀ ਮਿਲੇਗਾ ਅਤੇ ਇਨਸਾਫ ਦੀ ਉਮੀਦ ਹਰਗਿਜ਼ ਨਹੀ ਕੀਤੀ ਜਾ ਸਕਦੀ।

ਭਾਂਵੇ ਜਿਨੀਆਂ ਮਰਜ਼ੀ ਜਸਟਿਸ ਰਣਜੀਤ ਰਿਪੋਰਟਾਂ ਪੇਸ਼ ਕਰੋ। ਜਦੋਂ ਨਿਆਪ੍ਰਣਾਲੀ ਸਿਸਟਮ ਹੀ ਫੇਲ ਹੋ ਚੁਕਾ ਹੈ ਫਿਰ ਇਨਸਾਫ ਕਿਸ ਤਰਾਂ ਮਿਲ ਸਕਦਾ ਹੈ?

ਬਗਰਾੜੀ ਦੇ ਇਨਸਾਫ ਲਈ ਲੜ ਰਹੇ ਹਰ ਪ੍ਰਾਣੀ ਦੀਆਂ ਭਾਵਨਾਵਾ ਦਾ ਅਸੀ ਸਤਿਕਾਰ ਕਰਦੇ ਹਾਂ ਪਰ ਨਾਲ ਹੀ ਇਹ ਵੀ ਯਾਦ ਕਰਵਾਉਣਾ ਚਹੁੰਦੇ ਹਾਂ ਕਿ ਜੇ ਤੁਸੀ ਬੇਅਦਬੀ ਦਾ ਇਨਸਾਫ ਚਹੁੰਦੇ ਹੋ ਤਾਂ ਉਹ ਪੰਜਾਬ ਦੀ ਸੁਤੰਤਰਤਾ ਹੈ। ਪੰਜਾਬ ਦੀ ਸੁਤੰਤਰਤਾ ਹੀ ਪੰਜਾਬ ਨੂੰ ਇਨਸਾਫ ਦੁਆ ਸਕਦੀ ਹੈ। ਜੇ ਇਹ ਗੱਲਾਂ ਤੁਹਾਨੂੰ ਸਾਰਥਕ ਨਹੀ ਲਗਦੀਆਂ ਤਾਂ ਫਿਰ ਪੰਜਾਬ ਦੀ ਸੁਤੰਤਰਤਾ ਦਾ ਸਾਥ ਨਾ ਦਿਉ। ਪਰ ਜੇ ਸੱਚ ਹੈਨ ਤਾਂ ਫਿਰ ਸਿੱਖ ਫਾਰ ਜਸਟਿਸ ਦਾ ਡਟ ਕੇ ਸਾਥ ਦਿਉ। ਬਹਾਦਰਾਂ ਦੀ ਕੌਮ ਕਰਕੇ ਜਾਣੇ ਜਾਣ ਵਾਲੇ ਪੰਜਾਬੀ ਅੱਜ ਕਿਉਂ ਡਰ ਰਹੇ ਹਨ ? ਭਰਾਵੋ, ਭੈਣੋ ਅਜ਼ਾਦੀ ਮੁਫ਼ਤ ਨਹੀ ਮਿਲਦੀ। ਉਸ ਵਾਸਤੇ ਆਪਣੇ ਸਮੇ ਨੂੰ, ਸੌਕਾਂ ਨੂੰ ਅਤੇ ਕਈ ਨਿੱਜੀ ਸੁਪਨਿਆ ਨੂੰ ਤਿਆਗ ਕਰਨਾ ਪੈਂਦਾ ਹੈ। ਜੇਲ੍ਹਾਂ ਵਿਚ ਬੰਦ ਤੁਹਾਡੇ ਭਰਾਂਵਾਂ ਦਾ ਇਹ ਸੰਦੇਸ਼ ਸਾਰੇ ਪੰਜਾਬ ਦੀ ਨੌਜਵਾਨੀ ਤੱਕ ਪਹੁੰਚਾ ਦਿਉ। 

For more updates follow our website, www.usmediainternational.live, facebook page and youtube channel.