ਨਸ਼ੇ ਦੀ ਓਵਰਡੋਜ਼ ਕਾਰਨ 19 ਸਾਲਾਂ ਨੌਜਵਾਨ ਦੀ ਮੌਤ -ਅਜੀਤ।
ਨੌਜਵਾਨਾ ਦੀਆਂ ਹੋ ਰਹੀਆਂ ਮੌਤਾ ਲਈ ਨਸ਼ਾ ਜਿੰਮੇਵਾਰ ਹੈ ਅਤੇ ਪੰਜਾਬ ਵਿਚ ਇਸ ਨਸ਼ੇ ਦਾ ਲੰਗਰ ਹਿੰਦੁਸਤਾਨ ਦੀ ਸਰਕਾਰ ਨੇ ਲਗਾਇਆ ਹੈ।
US Media International - USMI
ਗੁਰੂ ਹਰਸਹਾਏ, 19 ਨਵੰਬਰ (ਕਪਿਲ ਕੰਧਾਰੀ) - ਆਏ ਦਿਨ ਨਸ਼ੇ ਕਾਰਨ ਨੌਜਵਾਨਾਂ ਦੀ ਮੌਤ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫ਼ਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਏ ਵਿਖੇ, ਜਿੱਥੇ ਕਿ 19 ਸਾਲਾ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮਹਾਂਵੀਰ ਪੁੱਤਰ ਬਲਦੇਵ ਸਿੰਘ ਵਜੋਂ ਹੋਈ ਹੈ।
ਅੱਜ ਤੋ ਵੀਹ ਤੀਹ ਸਾਲ ਪਹਿਲਾਂ ਇਸ ਤਰਾਂ ਦੀਆਂ ਘਟਨਾਵਾਂ ਨਹੀ ਹੁੰਦੀਆਂ ਸਨ। ਅੱਜ ਅਜਿਹਾ ਕੋਈ ਵੀ ਨੌਜਵਾਨ ਪੰਜਾਬ ਵਾਸਤੇ ਨਹੀ ਜਾਨ ਗਵਾ ਰਿਹਾ ਸਗੋਂ ਗੁਮਰਾਹ ਹੋ ਕੇ ਜਾਨ ਗਵਾ ਰਿਹਾ ਹੈ।
ਸਰਕਾਰਾਂ ਦੀ ਮਿਲੀਭੁਗਤ ਨਾਲ ਹੀ ਨਸ਼ਾ ਵਿਕਦਾ ਹੈ, ਇਸ ਵਿਚ ਸਾਰੀ ਮਿਲੀ ਭੁਗਤ ਹਿੰਦੁਸਤਾਨ ਦੀ ਹੈ ਕਿਉਕਿ ਉਹਨਾ ਨੂੰ ਪਤਾ ਹੈ ਜੇ ਪੰਜਾਬ ਨੇ ਨਸ਼ਾ ਤਿਆਗ ਦਿੱਤਾ ਤਾਂ ਇਹ ਆਪਣੇ ਹੱਕ ਮੰਗਣਗੇ।
follow our website www.usmediainternational.live, facebook page and youtube channel for more updates