ਪੰਜਾਬੀ ਭਾਸ਼ਾ ਬੈਨ ਕਰਨ ਵਾਲੇ ਸਕੂਲਾਂ ਦਾ ਡਟ ਕੇ ਬਾਈਕਾਟ ਕਰੋ - ਧਾਲੀਵਾਲ ।

US Media International

ਪੰਜਾਬੀ ਭਾਸ਼ਾ ਬੈਨ ਕਰਨ ਵਾਲੇ ਸਕੂਲਾਂ ਦਾ ਡਟ ਕੇ ਬਾਈਕਾਟ ਕਰੋ - ਧਾਲੀਵਾਲ ।
JS-Dhaliwal

US Media International - USMI


ਵਾਸ਼ਿੰਗਟਨ ਡੀ.ਸੀ- ਪੰਜਾਬ ਦੇ ਮਜੂਦਾ ਹਾਲਾਤਾ ਦੀ ਗੱਲ ਕਰਨੀ ਹਰ ਇਕ ਪੰਜਾਬੀ ਦਾ ਫਰਜ਼ ਹੈ। ਜੋ ਸਕੂਲ ਪੰਜਾਬੀ ਭਾਸ਼ਾ ਨੂੰ ਬੈਨ ਕਰਦੇ ਹਨ ਉਹਨਾ ਦਾ ਡਟ ਕੇ ਵਿਰੋਧ ਕਰਨਾ ਸ਼ੁਰੂ ਕਰੋ, ਕਿਉਕਿ ਇਹਨਾ ਸਕੂਲਾਂ ਦੇ ਖਰਚੇ ਵੀ ਸਾਡੇ ਪੰਜਾਬੀਆਂ ਦੇ ਸਿਰ ਤੋ ਹੀ ਚਲਦੇ ਹਨ ਅਤੇ ਇਹ ਬੈਨ ਵੀ ਸਾਡੇ ਪੰਜਾਬੀਆਂ ਦੇ ਸਭਿਆਚਾਰ ਨੂੰ ਹੀ ਕਰ ਰਹੇ ਹਨ । ਇਹ ਸਕੂਲ ਪੰਜਾਬੀ ਨੂੰ ਬੈਨ ਕਰਕੇ ਦਿੱਲੀ ਸਰਕਾਰ ਦੀਆਂ ਹਿੰਦੂ ਰਾਜ ਬਣਾਉਣ ਵਰਗੀਆਂ ਕੋਜੀਆਂ ਸਾਜਿਸ਼ਾ ਵਿਚ ਯੋਗਦਾਨ ਪਾ ਰਹੇ ਹਨ । ਸਾਨੂੰ ਸਾਰਿਆ ਨੂੰ ਸੁਚੇਤ ਹੋਣ ਦੀ ਲੋੜ ਹੈ ਕਿਉਕਿ ਪੰਜਾਬੀ ਹੀ ਸਾਡੀ ਮਾਂ-ਬੋਲੀ ਭਾਸ਼ਾ ਹੈ ਅਤੇ ਇਸੇ ਭਾਸ਼ਾ ਦੀ ਲਿਪੀ "ਗੁਰਮੁਖੀ ਲਿਪੀ'' ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ਿਤ ਹਨ। ਪੰਜਾਬੀ ਭਾਸ਼ਾ ਨੂੰ ਬੈਨ ਕਰਕੇ ਇਹ ਸਕੂਲ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋੰ, ਪੰਜਾਬੀਅਤ ਤੋਂ ਅਤੇ ਆਪਣੇ ਗੁਰੂਆਂ ਦੇ ਇਤਿਹਾਸ ਤੋਂ ਦੂਰ ਕਰ ਰਹੇ ਹਨ।ਇਸਲਈ ਪੰਜਾਬੀ ਬੈਨ ਕਰਨ ਵਾਲੇ ਹਰ ਇਕ ਸਕੂਲ ਦਾ ਵਿਰੋਧ ਕਰੋ ਅਤੇ ਉਥੋਂ ਆਪਣੇ ਬੱਚੇ ਹਟਾ ਕੇ ਉਹਨਾ ਦਾ ਦਾਖਲਾ ਹੋਰ ਦੂਜੇ ਵਧੀਆ ਸਕੂਲ਼ਾਂ ਵਿਚ ਕਰਾਉ ਜਿਥੇ ਕਿ ਬਾਕੀ ਭਾਸ਼ਾਵਾ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੀ ਵੀ ਪੜਾਈ ਕਰਾਈ ਜਾਂਦੀ ਹੋਵੇ - ਜੇ.ਐਸ ਧਾਲੀਵਾਲ ।