ਨਵੀ ਪਾਰਟੀ ਬਣਾ ਕੇ ਹੁਣ ਫਿਰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਨੀਤੀ ।
ਆਮ ਆਦਮੀ ਪਾਰਟੀ ਤੋ ਬਾਅਦ ਪੰਜਾਬ ਦੇ ਵਿਕਾਸ ਬਾਰੇ ਝੂਠੇ ਵਾਅਦੇ ਕਰਨ ਵਾਲੀ ਇਕ ਹੋਰ ਨਵੀ ਪਾਰਟੀ ਦਾ ਗਠਨ ਹੋਣ ਦੀ ਬਹੁਤ ਸੰਭਾਵਨਾ ਸਾਹਮਣੇ ਆ ਰਹੀ ਹੈ। ਆਉ ਵਿਸਥਾਰ ਵਿਚ ਜਾਣੀਏ ਕਿ’ ਕੀ ਹੈ ਸਾਰੀ ਗਲਬਾਤ ।
US Media International - USMI
USMI - ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਬਾਅਦ ਸਿਧੂ ਅਤੇ ਪਾਰਟੀ ਨੂੰ ਬਹੁਤ ਚਰਚਾ ਵਿਚ ਰੱਖਿਆ ਜਾ ਰਿਹਾ ਹੈ। ਭਾਰਤੀ ਮੀਡੀਆ ਦੀਆਂ ਸਿੱਧੂ ਖਿਲਾਫ ਬਿਆਨ ਬਾਜ਼ੀਆਂ ਸ਼ੱਕ ਵੱਲ ਲੈ ਜਾਂਦੀਆਂ ਹਨ। ਇਹ ਸ਼ੱਕ ਯਕੀਨ ਵਿਚ ਬਦਲ ਸਕਦਾ ਹੈ। ਉਸਨੂੰ ਚਰਚਾ ਵਿਚ ਰੱਖਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਸਭ ਤੋਂ ਮੁੱਖ ਕਾਰਨ ਹੈ ਪੰਜਾਬ ਵਿਚ ਇਕ ਵਾਰ ਫਿਰ ਲੋਕਾਂ ਨੂੰ ਨਵੀ ਪਾਰਟੀ ਦੇ ਮਾਧਿਅਮ ਰਾਂਹੀ ਵਿਕਾਸ ਦੇ ਵਾਅਦੇ ਕਰਕੇ ਮੂਰਖ ਬਣਾਉਣਾ। ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ ਜਿਵੇਂ ਕਿ ਆਮ ਆਦਮੀ ਪਰਟੀ ਵਾਲੇ ਭੰਡਾਂ ਦੀ ਕਤੀੜ ਨੇ ਕਈ ਵਾਅਦੇ ਕੀਤੇ ਸੀ ਕਿ ਉਹ ਪੰਜਾਬ ਵਿੱਚ ਨਸ਼ਾ ਖਤਮ ਕਰ ਦੇਣਗੇ ਅਤੇ ਬਾਦਲ ਪਰਿਵਾਰ ਦੇ ਠੱਗ ਮੈਂਬਰਾਂ ਨੂੰ ਫੜ ਕਿ ਜੇਲ੍ਹਾਂ ਵਿਚ ਡੱਕ ਦੇਣਗੇ। ਪਰ ਅਜਿਹਾ ਕੁਝ ਨਹੀ ਸੀ ਹੋਇਆ। ਪੰਜਾਬ ’ਚ ਭਾਵੇਂ ਸੱਤਾਧਾਰੀ ਕਾਂਗਰਸ ਦਾ ਰਾਜ ਹੈ ਪਰ ਕੈਪਟਨ ਅਮਰਿੰਦਰ ਲੋਕਾਂ ਦੇ ਮਨਾਂ ਵਿੱਚੋ ਉੱਤਰ ਚੁਕਾ ਹੈ । ਹੁਣ ਕਾਂਗਰਸ ਚੋਂ ਬਰਖਾਸਤ ਹੋਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਨਾਮ ਅੱਜਕੱਲ ਹਰ ਵਿਅਕਤੀ ਦੀ ਜ਼ੁਬਾਨ ’ਤੇ ਮੱਲੋ-ਮੱਲੀ ਲਿਆਦਾ ਜਾ ਰਿਹਾ ਹੈ ਕਿਉਂਕਿ ਸ੍ਰੀ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਦੇ ਮਾਮਲੇ ’ਚ ਜੋ ਉਸਦੀ ਭੂਮਿਕਾ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਪੰਥਕ ਜਥੇਬੰਦੀਆਂ ਸਿੱਖ ਸੰਸਥਾਵਾਂ ਅਤੇ ਆਮ ਪੰਜਾਬੀ ਉਸ ਦੇ ਕਾਰਜ ਦੀ ਸ਼ਲਾਘਾ ਕਰ ਰਹੇ ਹਨ। ਭਾਵੇਂ ਚੋਣਾਂ ’ਚ ਅਜੇ 2 ਸਾਲ ਦਾ ਸਮਾਂ ਪਿਆ ਹੈ ਪਰ ਪੰਜਾਬ ਨੂੰ ਨਵੇ ਤਰੀਕੇ ਨਾਲ ਲੁਟਣ ਦੀਆਂ ਨਵੀਆਂ ਸਾਜਿਸ਼ਾ ਬਹੁਤ ਸਮਾ ਪਹਿਲਾਂ ਤੋਂ ਹੀ ਸ਼ੁਰੂ ਹੋ ਚੁਕੀਆਂ ਸਨ। ਇਸੇ ਤਰ੍ਹਾਂ ਦੂਜਾ ਚਿਹਰਾ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਹੈ, ਜੋ ਅਕਾਲੀ ਦਲ ਦੇ ਜਹਾਜ਼ ’ਚੋਂ ਛਾਲ ਮਾਰ ਕੇ ਇਕ ਪਾਸੇ ਹੋ ਕੇ ਪੰਜਾਬ ਦੀ ਰਾਜਨੀਤੀ ਨੂੰ ਬਡ਼ੀ ਬਾਰੀਕੀ ਨਾਲ ਵਾਚ ਰਹੇ ਹਨ। ਬਹੁਤ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਦੋ ਦਰਜਨ ਦੇ ਕਰੀਬ ਨੇਤਾਵਾਂ ਤੋਂ ਇਲਾਵਾ ਟਕਸਾਲੀ ਅਕਾਲੀ ਨੇਤਾ ਢੀਂਡਸਾ ਨਾਲ ਮੀਟਿੰਗਾਂ ਜਾਂ ਉਨ੍ਹਾਂ ਨਾਲ ਟੈਲੀਫੋਨ ’ਤੇ ਰਾਬਤਾ ਕਾਇਮ ਕਰ ਚੁੱਕੇ ਹਨ। ਸੂਤਰਾਂ ਨੇ ਦੱਸਿਆ ਢੀਂਡਸਾ ਨੇ ਜਿਸ ਦਿਨ ਰਾਜ ਸਭਾ ਦੀ ਪ੍ਰਤੀਨਿਧਤਾ ਵਾਲਾ ਅਸਤੀਫਾ ਦਿੱਤਾ ਸੀ, ਉਨ੍ਹਾਂ ਦਿਨਾਂ ’ਚ ਉਨ੍ਹਾਂ ਨੂੰ ਟੈਲੀਫੋਨ ਕਰਨ ਵਾਲਿਆਂ ਦੀ ਲਿਸਟ ਬਹੁਤ ਲੰਮੀ ਸੀ। ਏਥੇ ਬਸ ਨਹੀਂ ਢੀਂਡਸਾ ਪੰਜਾਬ ’ਚ ਵੱਡੇ ਕੱਦ ਦੇ ਕੰਜਰ ਨੇਤਾਵਾਂ ਵਿਚੋ ਇਕ ਨੇਤਾ ਹਨ, ਜਿਸ ਤਰੀਕੇ ਨਾਲ ਉਹ ਵੀ ਸਿੱਧੂ ਵਾਂਗ ਖਾਮੋਸ਼ ਬੈਠੇ ਹਨ, ਜੇਕਰ ਇਨ੍ਹਾਂ ਦੋਵਾਂ ਆਗੂਆਂ ਨੇ ਭਵਿੱਖ ਵਿਚ ਰਾਜਸੀ ਅਲਖ ਜਗਾ ਦਿੱਤੀ ਤਾਂ ਫਿਰ ਪੰਜਾਬੀਆਂ ਦਾ ਰੱਬ ਹੀ ਰਾਖਾ ਹੋਵੇਗਾ । ਇਸਦਾ ਨੱਤੀਜਾ ਇਹ ਨਿੱਕਲੇਗਾ ਕਿ ਪੰਜਾਬ ਫਿਰ ਗੁਲਾਮੀ ਦੀਆਂ ਜੰਜ਼ੀਰਓ ਵਿਚ ਧੱਸਦਾ ਜਾਵੇਗਾ।
ਜਰੂਰੀ ਨੋਟ-> ਇਸ ਤਰਾਂ ਦੀਆਂ ਝੂਠੀਆਂ ਪਾਟਰਟੀਆਂ ਦਾ ਸਾਥ ਛੱਡ ਕੇ ਰਿਫਰੈਂਡਮ 2020 ਦਾ ਸਾਥ ਦਿਉ। ਤੁਸੀਂ ਪੰਜਾਬ ਜਾਂ ਖਾਲਿਸਤਾਨ ਨੂੰ ਅਜ਼ਾਦ ਕਰਾਉਣ ਵਾਲੀ ਹਰ ਮੂਹਿੰਮ ਦਾ ਸਾਥ ਦਿਉ। ਤੁਸੀ ਆਪਣੇ ਪੱਧਰ ਉੱਪਰ ਪੰਜਾਬ ਦੀ ਅਜਾਦੀ ਲਈ ਜੋ ਵੀ ਕਰ ਸਕਦੇ ਹੋ ਇੰਟਰਨੈਸ਼ਨਲ ਕਾਨੂੰਨਾ ਨੂੰ ਧਿਆਨ ਵਿਚ ਰੱਖਦੇ ਹੋਏ ਜਰੂਰ ਕਰੋ। ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਅਵਾਜ਼ ਬੁਲੰਦ ਰੱਖੋ ਅਤੇ ਇਹਨਾ ਸਰਕਾਰਾਂ ਨੂੰ ਦੱਸ ਦਿਉ ਕਿ ਅਸੀਂ ਦਿੱਲੀ ਦੇ ਪਿੰਜਰੇ ਵਿਚ ਰਹਿਣ ਵਾਲੇ ਤੋਤੇ ਨਹੀ ਹਾਂ।
US Media International
: For more updates follow us on Facebook and Youtube.