ਪ੍ਰਕਾਸ਼ ਉਤਸਵ ਮੌਕੇ ਸੰਸਾਰ ਭਰ ਦੇ ਸਾਰੇ ਪੰਜਾਬੀਆਂ ਨੂੰ ਸਾਡਾ ਸੰਦੇਸ਼ ।

ਪੰਜਾਬ ਨੂੰ ਇਕਜੁਟ ਰੱਖਣ ਖਾਤਿਰ ਇਸ ਆਰਟਿਕਲ ਨੂੰ ਪੜੋ ਅਤੇ ਸ਼ੇਅਰ ਕਰੋ ।

ਪ੍ਰਕਾਸ਼ ਉਤਸਵ ਮੌਕੇ ਸੰਸਾਰ ਭਰ ਦੇ ਸਾਰੇ ਪੰਜਾਬੀਆਂ ਨੂੰ ਸਾਡਾ ਸੰਦੇਸ਼ ।
Nagar Kirtan at Nankana Sahib

US Media International - USMI


ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

ਯੂ ਐਸ ਮੀਡੀਆ ਇੰਟਰਨੈਸ਼ਨਲ ਵੱਲੋ ਆਪ ਸਭ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ। ਅੱਜ ਇਸ ਮੌਕੇ ਤੇ ਸੰਸਾਰ ਭਰ ਦੇ ਸਾਰੇ ਪੰਜਾਬੀਆਂ ਦਾ ਯਾਦ ਰੱਖਣਾ ਬਣਦਾ ਹੈ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਆਪਸ ਵਿਚ ਇਕ ਹੋ ਕੇ ਰਲ ਮਿਲ ਕੇ ਰਹਿਣ ਅਤੇ ਬੇਇਨਸਾਫੀ ਖਿਲਾਫ ਲੜਨ ਦਾ ਹੁਕਮ ਦਿੱਤਾ ਹੈ। ਉਹਨਾ ਨੇ ਜਾਤ-ਪਾਤ ਦਾ ਭੇਦ ਭਾਵ ਖਤਮ ਕੀਤਾ ਅਤੇ ਬਾਬਰ ਦੇ ਜ਼ੁਲਮ ਵੱਲ ਵੇਖ ਕੇ, ਨਿਡਰਤਾ ਸਹਿਤ ਉਸ ਨੂੰ ਜ਼ਾਬਰ ਕਿਹਾ, ਬਾਬਰ ਉਸ ਵੇਲੇ ਦਾ ਪ੍ਰਧਾਨ ਮੰਤਰੀ ਸੀ। ਸਾਨੂੰ ਉਹਨਾ ਦੇ ਪ੍ਰਕਾਸ਼ ਦਿਹਾੜੇ ਮਨਾਉਣ ਦਾ ਅਸਲ ਲਾਭ ਤਾਂ ਹੀ ਹੈ ਜੇ ਅਸੀਂ ਆਪਸ ਵਿਚ ਰਲ-ਮਿਲ ਕੇ ਰਹਿਣ ਅਤੇ ਬੇਇਨਸਾਫੀ ਖਿਲਾਫ ਖੜਨ ਦੀ ਸਿਖਿਆ ਨੂੰ ਆਪਣੇ ਜੀਵਨ ਵਿਚ ਲਾਗੂ ਕਰੀਏ । ਧਰਮ ਜਾਤ ਕਾਸਟ ਫਿਰਕਾ ਅਤੇ ਜੱਥੇਬੰਦੀਆਂ ਦੇ ਨਾਮ ਉਪਰ ਆਪਸ ਵਿਚ ਲੜਨਾ ਝਗੜਨਾ ਮਹਾ ਮੂਰਖਾਂ ਦਾ ਕੰਮ ਹੈ।

ਇਸ ਪਵਿੱਤਰ ਦਿਹਾੜੇ ਤੇ ਸਾਨੂੰ ਸਾਰਿਆਂ ਨੂੰ ਇੱਕਤਰ ਹੋ ਕੇ ਰਲ-ਮਿਲ ਕੇ ਮਨੁੱਖੀ ਹੱਕਾਂ ਦੀ, ਪੰਜਾਬ ਦੀ ਅਜਾਦੀ ਦੀ ਅਤੇ ਆਮ ਇਨਸਾਨ ਨਾਲ ਹੁੰਦੇ ਧੱਕੇ ਨੂੰ ਰੋਕਣ ਦੀ ਗੱਲ ਕਰਨੀ ਚਾਹੀਦੀ ਹੈ। ਸਾਡਾ ਸਾਰਿਆਂ ਦਾ ਉਦੇਸ਼ ਇਕ ਹੋਣਾ ਚਾਹੀਦਾ ਹੈ ਤੇ ਉਹ ਹੈ ਪੰਜਾਬ ਦੀ ਅਜਾਦੀ। ਅੱਜ ਪੰਜਾਬ ਦੇ ਹੱਕਾਂ ਦੀ ਗੱਲ ਕਰੀਏ, ਪੰਜਾਬ ਦਾ ਹਰ ਨੌਜਵਾਨ ਰੁਜ਼ਗਾਰ ਤੇ ਲੱਗਾ ਹੋਵੇ, ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਖਰਚਾ ਆਪ ਚਲਾ ਸਕੇ, ਉਹ ਕਿਸੇ ਸਰਕਾਰੀ ਦੱਲੇ ਕੋਲੋ ਜਾਂ ਕਿਸੇ ਅਮੀਰ ਕੋਲੋ ਭੀਖ ਨਾ ਮੰਗੇ । ਇਹਨਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਪਵੇਗਾ ।

ਸਾਨੂੰ ਸ਼ੋਸਲ ਮੀਡੀਆ ਉਪਰ ਆਪਸੀ ਖੁੰਦਕਬਾਜ਼ੀ, ਆਪਸੀ ਲੜਾਈਆਂ-ਝਗੜੇ ਬੰਦ ਕਰਕੇ ਇਕ ਹੋਣਾ ਪੈਣਾ ਹੈ ।

ਸਾਨੂੰ ਇਕ ਹੋਣ ਦੀ ਲੋੜ ਇਸ ਲਈ ਹੈ ਕਿਉਕਿ ਕਾਤਲ ਭਾਰਤ ਸਰਕਾਰ ਨਹੀ ਚਹੁੰਦੀ ਕਿ ਪੰਜਾਬੀ ਇਕ ਹੋ ਜਾਣ। ਕਾਤਲ ਸਰਕਾਰਾਂ ਕਦੇ ਨਹੀ ਚਹੁੰਦੀਆਂ ਹੁੰਦੀਆਂ ਕਿ ਆਮ ਜੰਤਾ ਨੂੰ ਅਕਲ ਆਵੇ । ਇਸ ਲਈ ਇੰਟਰਨੈਟ ਤੇ ਢੰਹਿਦੀ ਕਲਾ ਦੀਆਂ ਪੋਸਟਾਂ ਪਾ ਕੇ ਆਪਣਾ ਕੀਮਤੀ ਸਮਾ ਨਾ ਗਵਾਉ ਸਗੋਂ ਪੜ-ਲਿਖ ਕੇ ਅਤੇ ਮਿਹਨਤ ਕਰਕੇ ਵਧੀਆ ਕਾਬਲੀਅਤਾਂ ਦੇ ਮਾਲਕ ਬਣੋ। ਭਰਾਵੋ ਭੈਣੋ ਅਸੀੰ ਤੁਹਾਡੇ ਨਾਲ ਹਾਂ, ਅਸੀ ਤੁਹਾਡੇ ਨਾਲ ਕਦੇ ਧੱਕਾ ਨਹੀ ਹੋਣ ਦਿਆਂਗੇ, ਅਸੀੰ ਯੂ ਐਸ ਮੀਡੀਆ ਦੇ ਮਾਧਿਅਮ ਰਾਂਹੀ ਤੁਹਾਡੀ ਗੱਲ ਵੱਡੇ ਪੱਧਰ ਤੇ ਕਰਾਂਗੇ ਤੁਹਾਡਾ ਹਰ ਤਰਾਂ ਸਾਥ ਦੇਵਾਂਗੇ, ਕਿਉਂਕਿ ਸਿੱਖ ਮੁਸਲਮਾਨ ਯਹੂਦੀ ਜਾਂ ਕਿਸੇ ਵੀ ਧਰਮ ਜਾਤ ਨਸਲ ਰੰਗ ਦੇ ਸਭ ਇਨਸਾਨ ਬਰਾਬਰ ਹਨ, ਸਾਡਾ ਮੁੱਖ ਮਕਸਦ ਹੈ ਹਰ ਗਰੀਬ ਲਾਚਾਰ ਦੀ ਮਦਦ ਕਰਨੀ, ਉਸਦੀ ਅਵਾਜ ਬਣਨਾ ਅਤੇ ਪੰਜਾਬ ਦੀ ਅਜਾਦੀ ਦੇ ਖਿਲਾਫ ਬੋਲਣ ਵਾਲੇ ਹਰ ਸਰਕਾਰੀ ਕੁੱਤੇ ਨੂੰ ਅਤੇ ਉਸ ਸਰਕਾਰੀ ਕੁਤੇ ਨੂੰ ਰੋਟੀ ਪਾਉਣ ਵਾਲੇ ਨੂੰ ਜੱਗ ਜਾਹਰ ਕਰਨਾ। ਅੱਜ ਪ੍ਰਕਾਸ਼ ਉਤਸਵ ਉਪਰ ਅਸੀਂ ਇਹੋ ਕਹਿਣਾ ਚਹੁੰਦੇ ਹਾਂ ਕਿ ਜੋ ਸ਼ਖ਼ਸ਼, ਚੈਨਲ, ਰੇਡੀਓ, ਫੇਸਬੁੱਕ ਪੇਜ਼, ਯੂ-ਟਿਊਬ ਚੈਨਲ, ਇੰਸਟਾਗ੍ਰਾਮ ਅਕਾਊਂਟ ਤੁਹਾਨੂੰ ਪੰਜਾਬੀਆ ਦੇ ਮਾਣਮੱਤੇ ਇਤਿਹਾਸ ਖਿਲਾਫ ਬੋਲਦਾ ਹੈ, ਪੰਜਾਬੀਆਂ ਦੀਆਂ ਧਾਰਮਿਕ ਅਤੇ ਰਾਜਨੈਤਿਕ ਜੱਥੇਬੰਦੀਆਂ ਨੂੰ ਆਪਸ ਵਿਚ ਲੜਾਉਣ ਦਾ ਕੰਮ ਕਰਦਾ ਹੈ ਉਸਨੂੰ ਅਨਸਬਸਕ੍ਰਾਇਬ unsubscribe ਕਰਕੇ, ਝੂਠ ਦਾ ਪ੍ਰਚਾਰ ਕਰਕੇ ਚਲਣ ਵਾਲਾ ਉਹਨਾ ਦਾ ਚੁੱਲਾ ਜਾਂ ਪੈਸਾ ਕਮਾਉਣ ਵਾਲੀ ਸ਼ੋਸਲ ਮਿਡੀਆ ਦੀ ਦੁਕਾਨ ਨੂੰ ਬੰਦ ਕਰਾਉ। ਇਸ ਤਰਾਂ ਦੇ ਦਿਮਾਗੀ ਨੁਕਸ ਵਾਲੇ ਚੈਨਲਾਂ ਦਾ ਪੂਰਾ ਬਾਈਕਾਟ ਕਰੋ, ਉਹਨਾ ਨੂੰ ਬਿਲਕੁਲ ਨਾ ਸੁਣੋ, ਇਹੋ ਹੀ ਪੰਜਾਬ ਦੀ ਅਜਾਦੀ ਵੱਲ ਤੁਹਾਡਾ ਪਹਿਲਾ ਕਦਮ ਹੋਵੇਗਾ। ਅਖੀਰ ਵਿਚ ਫਿਰ ਬੇਨਤੀ ਹੈ ਕਿ ਰਲ ਮਿਲ ਕੇ ਰਹੋ ਅਤੇ ਸਾਰੇ ਪੰਜਾਬ ਨੂੰ ਦੁਬਾਰਾ ਇੱਕਜੁਟ ਕਰਕੇ ਰੱਖੋ ।

ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ, ਜੰਮੂ-ਕਸ਼ਮੀਰ ਜਿੰਦਾਬਾਦ ।