ਹਿੰਦੂਤਵ ਵਿਦਿਆਰਥੀ ਮੁਸਲਮਾਨ ਅਧਿਆਪਕ ਵਿਰੁੱਧ ਧਰਨੇ ਤੇ ਬੈਠੇ।
ਦਿਨੋ ਦਿਨ ਹੀ ਬ੍ਰਹਮਣੀ ਸੋਚ ਦਾ ਦਿਮਾਗ ਹੋਰ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ। ਹੁਣ ਹਿੰਦੂ ਵਿਦਿਆਰਥੀਆਂ ਨੇ ਕਿਹਾ ਕਿ ਉਹ ਮੁਸਲਮਾਨ ਅਧਿਆਪਕ ਕੋਲੋ ਸਿਖਿਆ ਨਹੀ ਲੈਣਗੇ। ਗੰਦਸਤਾਨ ਭਾਰਤ ਵਿਚ ਘਟਗਿਣਤੀ ਨਾਲ ਧਰਮ ਅਤੇ ਜਾਤ ਦੇ ਨਾਮ ਥੱਲੇ ਵਿਤਕਰੇ ਦੀਆਂ ਘਟਨਾਵਾਂ ਨਿਰੰਤਰ ਜਾਰੀ ਹਨ।
US Media International - USMI
ਬਨਾਰਸ: ਭਾਰਤ ਵਿੱਚ ਹਿੰਦੁਤਵੀ ਮਾਨਸਿਕਤਾ ਦੀ ਨਫਰਤੀ ਵਿਰਤੀ ਐਨੀ ਹਾਵੀ ਹੋ ਚੁੱਕੀ ਹੈ ਕਿ ਹੋਰ ਧਰਮਾਂ ਦੇ ਲੋਕਾਂ ਨੂੰ ਦੇਖਣਾ ਵੀ ਪਸੰਦ ਨਹੀ ਕਰਦੇ। ਅੀਜਹਾ ਹੀ ਇੱਕ ਸ਼ਰਮਨਾਕ ਵਰਤਾਰਾ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਸਾਹਮਣੇ ਆਇਆ ਹੈ ਜਿੱਥੇ ਸੰਸਕ੍ਰਿਤ ਵਿਭਾਗ ਵਿੱਚ ਜਦੋਂ ਆਪਣੀ ਕਾਬਲੀਅਤ ਦੇ ਸਿਰ 'ਤੇ ਇੱਕ ਮੁਸਲਮਾਨ ਫਿਰੋਜ਼ ਖਾਨ ਪੜ੍ਹਾਉਣ ਲਈ ਚੁਣਿਆ ਗਿਆ ਤਾਂ ਵਿਭਾਗ ਦੇ ਵਿਦਿਆਰਥੀਆਂ ਨੇ ਉਸ ਦੀ ਚੋਣ ਦਾ ਇਸ ਲਈ ਵਿਰੋਧ ਕਰ ਦਿੱਤਾ ਕਿ ਉਹ ਮੁਸਲਮਾਨ ਕੋਲੋਂ ਸੰਸਕ੍ਰਿਤ ਨਹੀਂ ਪੜ੍ਹਨਗੇ।
ਜ਼ਿਕਰਯੋਗ ਹੈ ਕਿ ਬ੍ਰਾਹਮਣਵਾਦੀ ਵਿਚਾਰ ਅਧੀਨ ਸਿਰਜੇ ਗਏ ਹਿੰਦੂ ਧਰਮ ਦੇ ਵਿਧਾਨ ਵਿੱਚ ਕਿਸੇ ਸਮੇਂ ਸੰਸਕ੍ਰਿਤ ਪੜ੍ਹਨ ਦਾ ਹੱਕ ਸਿਰਫ ਉੱਚ ਜਾਤੀ ਹਿੰਦੂਆਂ ਨੂੰ ਹੀ ਦਿੱਤਾ ਜਾਂਦਾ ਸੀ ਤੇ ਬਾਕੀ ਲੋਕਾਂ ਨੂੰ ਗਿਆਨ ਤੋਂ ਦੂਰ ਰੱਖਣ ਲਈ ਉਹਨਾਂ ਦੇ ਸੰਸਕ੍ਰਿਤ ਪੜ੍ਹਨ 'ਤੇ ਰੋਕ ਸੀ। ਅੱਜ ਵੀ ਅਜਿਹੀਆਂ ਘਟਨਾਵਾਂ ਚਿੰਨਤ ਕਰਦੀਆਂ ਹਨ ਕਿ ਹਿੰਦੂ ਸਮਾਜ ਵਿੱਚ ਮਨੁੱਖੀ ਭਾਵਨਾਵਾਂ ਦੇ ਵਿਰੋਧੀ ਇਹ ਵਿਤਕਰੇਬਾਜ਼ੀ ਵਾਲੀ ਗੈਰ ਮਨੁੱਖੀ ਮਾਨਸਿਕਤਾ ਜ਼ੋਰ ਫੜ੍ਹ ਰਹੀ ਹੈ।
ਪ੍ਰੋਫੈਸਰ ਫਿਰੋਜ਼ ਖਾਨ
ਫਿਰੋਜ਼ ਖਾਨ ਨੇ ਸੰਸਕ੍ਰਿਤ ਵਿੱਚ ਪੀਐੱਚਡੀ ਕੀਤੀ ਹੈ ਜਿਸ ਅਧਾਰ 'ਤੇ ਉਸਦੀ ਯੋਗਤਾ ਕਾਰਨ ਉਸਨੂੰ ਇਹ ਨਿਯੁਕਤੀ ਮਿਲੀ ਸੀ। ਪਰ ਉਸਦੀ ਨਿਯੁਕਤੀ ਤੋਂ ਬਾਅਦ ਹੀ ਉਸ ਖਿਲਾਫ ਇਹ ਵਿਰੋਧ ਸ਼ੁਰੂ ਹੋ ਗਿਆ ਸੀ ਤੇ ਅਜਿਹੇ ਮਾਹੌਲ ਵਿੱਚ ਉਹ ਹੁਣ ਤੱਕ ਆਪਣੀ ਡਿਊਟੀ ਸ਼ੁਰੂ ਨਹੀਂ ਕਰ ਸਕੇ। ਇਸ ਦੌਰਾਨ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਉਹਨਾਂ ਆਪਣੇ ਨਿਯੁਕਤੀ ਤੋਂ ਅਸਤੀਫਾ ਦੇ ਦਿੱਤਾ ਹੈ। ਪਰ ਸੰਸਕ੍ਰਿਤ ਵਿਭਾਗ ਦੇ ਮੁਖੀ ਦੇ ਬਿਆਨ ਦੇ ਅਧਾਰ 'ਤੇ ਮੀਡੀਆ ਨੇ ਛਾਪਿਆ ਹੈ ਕਿ ਫਿਰੋਜ਼ ਖਾਨ ਦੇ ਅਸਤੀਫੇ ਦੀ ਖਬਰ ਗਲਤ ਹੈ ਅਤੇ ਉਹ ਬਣੇ ਮਾਹੌਲ ਤੋਂ ਦੂਰ ਕੁੱਝ ਸਮੇਂ ਲਈ ਆਪਣੇ ਘਰ ਜੈਪੁਰ ਚਲੇ ਗਏ ਹਨ।
ਫਿਰੋਜ਼ ਖਾਨ ਨੇ ਇਸ ਮਾਹੌਲ ਬਾਰੇ ਕਿਹਾ, "ਮੈਂ ਆਪਣੀ ਸਾਰੀ ਉਮਰ ਹੁਣ ਤੱਕ ਸੰਸਕ੍ਰਿਤ ਸਿੱਖੀ ਤੇ ਮੈਨੂੰ ਕਦੇ ਇਹ ਅਹਿਸਾਸ ਨਹੀਂ ਕਰਵਾਇਆ ਗਿਆ ਕਿ ਮੈਂ ਮੁਸਲਿਮ ਹਾਂ। ਪਰ ਜਦੋਂ ਹੁਣ ਮੈਨੂੰ ਸੰਸਕ੍ਰਿਤ ਪੜ੍ਹਾਉਣ ਦਾ ਮੌਕਾ ਮਿਲਿਆ ਤਾਂ ਮੇਰਾ ਮੁਸਲਿਮ ਹੋਣਾ ਇੱਕ ਮਸਲਾ ਬਣ ਗਿਆ।"