ਕੇਸਾਧਾਰੀ ਪਖੰਡੀ ਲੋਕਾਂ ਵੱਲੋ ਗੁਮਰਾਹ ਕੀਤੇ ਨੌਜਵਾਨ ਨੇ ਯੂ.ਐਸ ਮੀਡੀਆ ਨੂੰ ਫੌਨ ਕੀਤਾ।

ਕੇਸਾਧਾਰੀ ਝੂਠੇ ਅਤੇ ਪਖੰਡੀ ਲੋਕਾਂ ਨੂੰ ਸੁਣ ਸੁਣ ਕੇ ਗੁਮਰਾਹ ਹੋ ਚੁਕੇ ਲੋਕ ਆਪਣੀਆ ਬੰਦ ਅੱਖਾਂ ਖੋਲਣ ਅਤੇ ਜਿਥੇ ਸਾਨੂੰ ਫੋਨ ਕਰਕੇ ਪ੍ਰਸ਼ਨ ਕਰਦੇ ਹਨ ਉੱਥੇ ਉਹਨਾ ਨੂੰ ਵੀ ਜਰੂਰ ਪ੍ਰਸ਼ਨ ਕਰਿਆ ਕਰਨ ਜਿਨ੍ਹਾ ਨੇ ਤੀਹ ਹਜ਼ਾਰ ਸਿੱਖਾਂ ਨੂੰ ਕਤਲ ਕੀਤਾ ਹੈ ।

ਕੇਸਾਧਾਰੀ ਪਖੰਡੀ ਲੋਕਾਂ ਵੱਲੋ ਗੁਮਰਾਹ ਕੀਤੇ ਨੌਜਵਾਨ ਨੇ ਯੂ.ਐਸ ਮੀਡੀਆ ਨੂੰ ਫੌਨ ਕੀਤਾ।

US Media International - USMI


ਪਿਛਲੇ ਦੱਸ ਸਾਲਾਂ ਤੋਂ ਜਰੂਰੀ ਖ਼ਬਰਾ ਅਤੇ ਆਰਟਿਕਲਜ਼ ਦੇ ਮਾਧਿਅਮ ਰਾਂਹੀ ਯੂ.ਐਸ ਮੀਡੀਆ ਹਮੇਸ਼ਾ ਭੁੱਲੇ ਭਟਕੇ ਲੋਕਾਂ ਨੂੰ ਸੱਚ ਤੋ ਜਾਣੂ ਕਰਵਾਉਂਦਾ ਆਇਆ ਹੈ।

ਇਸੇ ਤਰਾਂ ਪਿਛਲੀ ਰਾਤ ਇਕ ਭੁਲੇ-ਭਟਕੇ ਹੋਏ ਨੌਜਵਾਨ ਨੇ ਜਦ ਯੂ.ਐਸ ਮੀਡੀਆ ਦੇ ਆਫੀਸ਼ੀਅਲ ਨੰਬਰ ਉਪਰ ਫੋਨ ਕੀਤਾ ਤਾਂ ਉਸਨੇ ਯੂ.ਐਸ ਮੀਡੀਆ ਦੇ ਮੁੱਖ ਸਪੀਕਰ ਜੇ.ਐਸ ਧਾਲੀਵਾਲ ਨੂੰ ਹਰਨੇਕ ਨਿਊਜੀਲੈਂਡ ਨਾਲ ਲਾਇਵ ਉਪਰ ਆਉਣ ਲਈ ਸੱਦਾ ਦਿੱਤਾ। ਜਿਸਦਾ ਜੇ.ਐਸ ਧਾਲੀਵਾਲ ਨੇ ਸਾਫ ਇਨਕਾਰ ਕਰਦਿਆਂ ਕਿਹਾ ਕਿ, "ਉਹਨਾ ਨੂੰ ਕਿਸੇ ਹਰਨੇਕ ਨੇਕੀ ਦੇ ਲਾਇਵ ਉਪਰ ਜਾਣ ਦੀ ਲੋੜ ਨਹੀ ਹੈ, ਜੇ ਨੇਕੀ ਅਤੇ ਉਸਦੇ ਚਮਚੇ ਮੇਰੇ ਨਾਲ ਗੱਲ ਕਰਨ ਲਈ ਇਨ੍ਹੇ ਹੀ ਉਤਾਵਲੇ ਹਨ ਤਾਂ ਉਹ ਆਪ ਯੂ.ਐਸ ਮੀਡੀਆ ਦੇ ਲਾਇਵ ਤੇ ਜਦ ਚਾਹਣ ਆ ਕੇ ਗਲ ਕਰ ਸਕਦੇ ਹਨ " ।

ਇਥੇ ਹੀ ਵੀ ਦੱਸਣਾ ਜਰੂਰੀ ਹੈ ਕਿ ਹਰਨੇਕ ਨੇਕੀ ਉਹੋ ਹੀ ਕੇਸਾਧਾਰੀ ਹਿੰਦੂ ਹੈ ਜੋ ਕਿ ਅਕਸਰ ਸਿੱਖਾਂ ਦੇ ਦਿੱਲੀ ਵਿਚ ਹੋਏ ਕਤਲਿਆਮ ਅਤੇ ਪੰਜਾਬ ਵਿਚ ਹੋਏ ਨਕਲੀ ਪੁਲਿਸ ਮੁਕਾਬਲਿਆਂ ਨੂੰ ਜਾਇਜ਼ ਦੱਸਦਾ ਹੈ। ਇਸਦੇ ਨਾਲ ਹੀ ਉਹ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਚ ਵੀ ਵਿਸ਼ਵਾਸ ਨਹੀ ਰੱਖਦਾ ਅਤੇ ਸਿੱਖਾਂ ਦੀ ਹਰ ਜਥੇਬੰਦੀ ਨੂੰ ਪੈਸੇ ਲੁਟਣ ਵਾਲੀ ਜੱਥੇਬੰਦੀ ਦੱਸਦਾ ਜਦਕਿ ਹਰਨੇਕ ਨੇਕੀ ਨੇ ਔਕਲੈਂਡ:ਨਿਊਜ਼ੀਲੈਂਡ ਦੇ ਗੁਰੂਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਦੇ ਵਰਕਰਾਂ ਦੀ ਮਿਹਨਤ ਦੀ ਕਮਾਈ ਖਾਦੀ ਅਤੇ ਉਹਨਾ ਦੇ ਬਣਦੇ ਹੱਕ ਮਾਰੇ ਸਨ। ਇਹਨਾਂ ਸਾਰੇ ਦੋਸ਼ਾ ਦੇ ਚਲਦਿਆਂ ਹਰਨੇਕ ਨੇਕੀ ਨੂੰ ਨਿਊਜੀਲੈਂਡ ਨਿਆਂ-ਪ੍ਰਣਾਲੀ ਵੱਲੋਂ ਅਕਤੂਬਰ 2019 ਵਿਚ $105000 ਡਾਲਰ ਜ਼ੁਰਮਾਨਾ ਪਾਇਆ ਗਿਆ ਹੈ । ਇਨ੍ਹਾ ਸਾਰੇ ਸ੍ਰੋਤਾਂ ਤੋ ਬਾਅਦ ਸਮੁੱਚੀ ਪੰਜਾਬੀਅਤ ਸਿੱਖ ਕੌਮ ਅਤੇ ਨੌਜਵਾਨ ਪੀੜੀ ਨੂੰ ਖੁਦ ਸਮਝਣਾ ਚਾਹੀਦਾ ਹੈ ਕਿ ਉਹ ਅਜਿਹੇ ਧੌਖੇਬਾਜ਼ਾ ਤੋਂ ਸਾਵਧਾਨ ਰਹਿਣ ।

US Media International