ਮਨੁੱਖੀ ਹੱਕਾਂ ਲਈ ਕਾਰਜ ਕਰਦੀ ਸੰਸਥਾ ਐਮਨੇਸਟੀ ਦੇ ਦਿੱਲੀ ਤੇ ਬੇਂਗਲੁਰੂ ਸਥਿਤ ਦਫਤਰਾਂ 'ਤੇ ਸੀਬੀਆਈ ਛਾਪੇ।

ਮਨੁੱਖੀ ਹੱਕਾਂ ਲਈ ਕਾਰਜ ਕਰਦੀ ਸੰਸਥਾ ਐਮਨੇਸਟੀ ਦੇ ਦਿੱਲੀ ਤੇ ਬੇਂਗਲੁਰੂ ਸਥਿਤ ਦਫਤਰਾਂ 'ਤੇ ਸੀਬੀਆਈ ਛਾਪੇ।

US Media International - USMI


ਬੇਂਗਲੁਰੂ: ਮਨੁੱਖੀ ਹੱਕਾਂ ਦੀ ਬਹਾਲੀ ਨੂੰ ਯਕੀਨੀ ਬਣਾਉਣ ਲਈ ਕਾਰਜ ਕਰਦੀ ਵਿਸ਼ਵ ਪੱਧਰ ਦੀ ਸੰਸਥਾ ਐਮਨੇਸਟੀ ਦੇ ਭਾਰਤ ਵਿਚਲੇ ਦਿੱਲੀ ਅਤੇ ਬੇਂਗਲੁਰੂ ਦਫਤਰਾਂ 'ਚ ਅੱਜ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ। ਭਾਰਤ ਸਰਕਾਰ ਸੰਸਥਾ 'ਤੇ ਵਿਦੇਸ਼ੀ ਫੰਡਿੰਗ ਵਿੱਚ ਸ਼ਾਮਿਲ ਹੋਣ ਦਾ ਦੋਸ਼ ਲਾ ਰਹੀ ਹੈ। ਸੰਸਥਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਖਿਲਾਫ ਬੋਲਣ ਕਾਰਨ ਸਰਕਾਰ ਸੰਸਥਾ ਦੀ ਅਵਾਜ਼ ਦਬਾਉਣ ਲਈ ਇਹ ਕਾਰਵਾਈਆਂ ਕਰ ਰਹੀ ਹੈ।

ਐਮਨੇਸਟੀ ਨੇ ਕਿਹਾ, "ਪਿਛਲੇ ਸਾਲ ਤੋਂ, ਲਗਾਤਾਰ ਸਾਨੂੰ ਤੰਗ ਕੀਤਾ ਜਾ ਰਿਹਾ ਹੈ।" ਸੰਸਥਾ ਨੇ ਕਿਹਾ, "ਐਮਨੇਸਟੀ ਇੰਡੀਆ ਪੂਰੀ ਤਰ੍ਹਾਂ ਭਾਰਤੀ ਅਤੇ ਕੌਮਾਂਤਰੀ ਕਾਨੂੰਨਾਂ ਦੀ ਪਾਬੰਦ ਹੈ। ਭਾਰਤ ਵਿੱਚ ਤੇ ਹੋਰ ਥਾਵਾਂ 'ਤੇ ਵੀ ਅਸੀਂ ਆਲਮੀ ਮਨੁੱਖੀ ਹੱਕਾਂ ਦੀ ਬਹਾਲੀ ਲਈ ਕੰਮ ਕਰਦੇ ਹਾਂ। ਇਹ ਉਹੀ ਕਦਰਾਂ ਕੀਮਤਾਂ ਹਨ ਜੋ ਭਾਰਤੀ ਸੰਵਿਧਾਨ ਵਿੱਚ ਦਰਜ ਹਨ।"

ਦੱਸ ਦਈਏ ਕਿ ਪਿਛਲੇ ਸਾਲ ਵੀ ਸੰਸਥਾ ਦੇ ਬੇਂਗਲੁਰੂ ਸਥਿਤ ਦਫਤਰ 'ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਸੀ। 

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਕੀਤੇ ਜਾਂਦੇ ਮਨੁੱਖੀ ਹੱਕਾਂ ਦੇ ਘਾਣ ਖਿਲਾਫ ਐਮਨੇਸਟੀ ਲਗਾਤਾਰ ਕੌਮਾਂਤਰੀ ਪੱਧਰ 'ਤੇ ਅਵਾਜ਼ ਚੁੱਕਦੀ ਆ ਰਹੀ ਹੈ।