ਪੰਡੋਰੀ ਦੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ।

ਇਸ ਤਰਾਂ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀ ਲੈ ਰਹੀਆਂ। ਇਸ ਘਟਨਾ ਪਿੱਛੇ ਆਪਸੀ ਰੰਜਿਸ਼ ਜਾਂ ਫਿਰ ਕੋਈ ਨਸ਼ਾ ਤਸਕਰੀ ਦੇ ਕਾਰਨ ਸਾਹਣੇ ਆ ਰਹੇ ਹਨ। ਪਰ ਅਜੇ ਕੁਝ ਪੱਕਾ ਨਹੀ ਕਹਿਆ ਜਾ ਸਕਦਾ।

ਪੰਡੋਰੀ ਦੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ।
ਮ੍ਰਿਤਕ ਮਨਦੀਪ ਦੀ ਇਕ ਪੁਰਾਨੀ ਤਸਵੀਰ ।

US Media International - USMI


USMI - ਅੰਮ੍ਰਿਤਸਰ ਦੇ ਪਿੰਡ ਪੰਡੋਰੀ ਵੜੈਚ 'ਚ ਅੱਜ ਇਕ ਨੌਜਵਾਨ ਮਨਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮੌਕੇ ਪੁੱਜੀ ਪੁਲਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਿਸਦਾ ਸਾਨੂੰ ਪੂਰਾ ਯਕੀਨ ਹੈ ਕਿ ਕੋਈ ਲਾਭ ਨਹੀ ਹੋਵੇਗਾ ਕਿਉਕਿ ਜਿਸਦੀ ਮੌਤ ਹੋ ਗਈ ਉਸਨੇ ਹੁਣ ਮੁੜਨਾ ਨਹੀ ਅਤੇ ਨਾ ਹੀ ਅਜਿਹੀਆਂ ਘਟਨਾਵਾਂ ਵਾਪਰਨ ਤੋ ਰੁਕਣੀਆਂ ਹਨ। ਮੌਕੇ ਦੀ ਪੁਲਸ ਨੇ ਦੱਸਿਆ ਹੈ ਕਿ ਮਨਦੀਪ ਸਿੰਘ ਜਦੋ ਅੱਜ ਆਪਣੇ ਘਰੋਂ ਵਾਹਨ ਤੇ ਨਿਕਲਿਆ ਤੇ ਰਾਹ ਵਿਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਮਨਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਮਨਦੀਪ ਇਕ ਫੈਕਟਰੀ ਦੇ ਵਿਚ ਕੰਮ ਕਰਦਾ ਸੀ ਤੇ ਅੱਜ ਸ਼ਾਮ ਨੂੰ ਜਦੋਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਕਹਿ ਕੇ ਗਿਆ ਕਿ ਉਹ ਕਿਸੇ ਕੰਮ ਤੇ ਜਾ ਰਿਹਾ ਹੈ ਜਿਸ ਤੋਂ ਬਾਅਦ ਉਸ ਦਾ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੂੰ 15 ਗੋਲੀਆਂ ਵੱਜੀਆਂ ਹਨ ਪਰ ਪੁਲਸ ਦਾ ਕਹਿਣਾ ਹੈ ਕਿ ਉਸ ਨੂੰ 6 ਗੋਲੀਆਂ ਵੱਜੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਮਾਮਲਾ ਨਸ਼ੇ ਨਾਲ ਜੁੜਿਆ ਹੋ ਸਕਦਾ ਹੈ, ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਕੀ ਪੜਤਾਲ ਕਰਦੀ ਹੈ।