ਕਾਤਿਲ ਭਾਰਤ ਮਾਤਾ ਅਤੇ ਏਜੰਸੀਆਂ ਦੀ ਗੇਮ ਹੁਣ ਤਾਂ ਸਮਝ ਲਉ ।
20 ਡਾਲਰ ਕੰਜਰੀ-ਵਾਲਾ-ਲਾਲਾ ਦੇਵੇ ਕਿ ਸ਼੍ਰੋਮਣੀ ਕਮੇਟੀ” - ਸਭ ਪਖੰਡ ਹਨ। ਜੇ ਕਾਤਲ ਭਾਰਤ 200 ਡਾਲਰ ਵੀਜ਼ਾ ਫੀਸ ਲੈ ਸਕਦੀ ਹੈ ਤਾਂ ਪਾਕਿਸਤਾਨ ਦੇ 20 ਡਾਲਰ ਜਿਆਦਾ ਕਿਉਂ ? ਆਉ ਜਾਣੀਏ ਚਾਲਬਾਜ਼ ਭਾਰਤੀ ਏਜੰਸੀਆਂ ਦੀ ਇਸ ਗੇਮ ਨੂੰ ।
US Media International - USMI
ਸਤਿ ਸ੍ਰੀ ਅਕਾਲ ਪੰਜਾਬੀਓ, ਜਿਵੇਂ ਕਿਸੇ ਗੂੜੀ ਨੀਂਦਰੇ ਸੁੱਤੇ ਮਨੁੱਖ ਦੀਆਂ ਅੱਖਾਂ ਖੋਲਣ ਲਈ ਪਾਣੀ ਦੇ ਛਿੱਟੇ ਮਾਰਨੇ ਜਰੂਰੀ ਹੋ ਜਾਂਦੇ ਹਨ ਉਵੇਂ ਹੀ ਤੁਹਾਨੂੰ ਜਗਾਉਣ ਲਈ ਇਹ ਲਾਇਵ ਸ਼ੋਅ ਕਰਨੇ ਅਤੇ ਆਰਟਿਕਲ ਲਿਖਣੇ ਜਰੂਰੀ ਹੋ ਜਾਂਦੇ ਹਨ। ਪਿਛਲੇ ਦਿਨੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਲਈ ਪਾਕਿ-ਪੰਜਾਬ ਦਾ ਬਾਰਡਰ ਖੁੱਲਿਆ। ਤੁਸੀਂ ਸਭ ਕੁਝ ਦੇਖ ਹੀ ਲਿਆ ਕਿ ਕਿਸ ਤਰਾਂ ਕਾਤਲ ਭਾਰਤ ਮਾਤਾ ਦੀਆਂ ਏਜੰਸੀਆਂ ਪੰਜਾਬ ਦਾ ਤਮਾਸ਼ਾ ਬਣਾ ਰਹੀਆਂ ਸਨ।
1. ਇਕ ਪੋਸਟ ਸ਼ੇਅਰ ਕੀਤੀ ਜਾ ਰਹੀ ਸੀ ਕਿ ਪਾਕਿਸਤਾਨ ਨੇ 20 ਡਾਲਰ ਵੀਜ਼ਾ ਫੀਸ ਰੱਖਕੇ ਸਿੱਖਾਂ ਨਾਲ ਬਹੁਤ ਗਲਤ ਕੀਤਾ ਹੈ ।
2. ਦੂਸਰੀ ਪੋਸਟ ਇਹ ਸ਼ੇਅਰ ਕੀਤੀ ਜਾ ਰਹੀ ਸੀ ਕਿ ਕੰਜਰੀ ਵਾਲਾ ਲਾਲਾ (ਅਰਵਿੰਦ ਕੇਜ਼ਰੀਵਾਲ) ਇਹ ਫੀਸ ਦੇਵੇਗਾ ਜਦਕਿ ਸ਼੍ਰੋਮਣੀ ਕਮੇਟੀ ਨੂੰ ਚਾਹਿਦਾ ਸੀ ਕਿ ਉਹ ਸੰਗਤ ਤਰਫੌਂ ਇਹ ਫੀਸ ਦੇਵੇ।
ਹੇਂਠਾ ਲਿਖੀਆਂ ਦੋਵੇਂ ਗੱਲਾਂ ਧਿਆਨ ਨਾਲ ਪੜੋ -
1. ਪਹਿਲੀ ਗੱਲ ਤੇ ਇਹ ਕਿ ਵੀਜ਼ੇ ਦੀ ਫੀਸ ਲੈਣਾ ਹਰ ਦੇਸ਼ ਦਾ ਹੱਕ ਹੈ। ਕੀ ਤੁਸੀਂ ਅਸਟ੍ਰੇਲੀਆ ਕਨੇਡਾ ਅਮਰੀਕਾ ਵਰਗੇ ਦੇਸ਼ਾ ਨੂੰ ਇਹ ਵੀਜ਼ਾ ਫੀਸ ਨਹੀ ਦਿੰਦੇ? ਜੇ ਕਾਤਲ ਭਾਰਤ ਮਾਤਾ ਵਿਦੇਸ਼ਾ ਤੋ ਸ਼੍ਰੀ ਹਰਿਮੰਦਰ ਸਾਹਿਬ, ਜਾਮਾ ਮਸਜਿਦ ਜਾਂ ਹਰਿਦੁਆਰ ਮੰਦਰ ਵੇਖਣ ਆਏ ਹਰ ਵਿਦੇਸ਼ੀ ਇਨਸਾਨ (NRI-non residence india) ਕੋਲੋਂ ਵੀਜ਼ੇ ਦੀ ਫੀਸ 200 ਡਾਲਰ ਲੈਂਦੀ ਹੈ ਤਾਂ ਫਿਰ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਦੀ ਉਸਾਰੀ ਉਪਰ ਅਰਬਾਂ ਰੁਪਏ ਖਰਚ ਕੇ ਵੀ 20 ਡਾਲਰ ਕਿਉਂ ਨਹੀ ਲੈ ਸਕਦਾ? ਸਗੋੰ ਇਹ ਪਾਕਿਸਤਾਨ ਦਾ ਹੱਕ ਬਣਦਾ ਸੀ ਅਤੇ ਪੰਜਾਬੀ ਕਦੇ ਕਿਸੇ ਦਾ ਹੱਕ ਨਹੀ ਮਾਰਦੇ।
2. ਦੂਸਰੀ ਗੱਲ ਕਿ ਪੰਜਾਬੀ ਕਿਸੇ ਦਿੱਲੀ ਵਾਲੇ ਦੱਲੇ ਕੋਲੋ ਭੀਖ ਮੰਗਣ ਵਾਲੇ ਭਿਖਾਰੀ ਨਹੀ ਹਨ। ਦਿੱਲੀ ਵਾਲੇ ਦੱਲੇ ਲੁੱਟ ਰਹੇ ਹਨ ਪੰਜਾਬ ਦੇ ਅਰਬਾਂ ਡਾਲਰਾਂ ਦੇ ਪਾਣੀ ਅਤੇ ਬਿਜਲੀ ਨੂੰ । ਇਹ ਤੇ ਉਹ ਗੱਲ ਹੋਈ ਕਿ “1000 ਦਾ ਨੋਟ ਦੇ ਕੇ ਚਵੱਨੀ ਵਾਪਿਸ ਮੋੜਨੀ”।
ਸਾਨੂੰ ਪੰਜਾਬ ਦੀ ਅਜਾਦੀ ਚਾਹੀਦੀ ਹੈ, ਸਾਨੂੰ ਆਪਣਾ ਪਾਣੀ, ਬਿਜਲੀ, ਦਰਿਆ, ਕਿਸਾਨੀ, ਨੌਕਰੀਆ-ਰੋਜਗਾਰ ਅਤੇ ਵਧੀਆ ਸਿਹਤਮੰਦ ਭਵਿਖ ਚਾਹੀਦਾ ਹੈ ਨਾ ਕਿ ਕੰਜਰੀ ਵਾਲੇ ਲਾਲੇ ਦੇ 20 ਡਾਲਰ।ਪਰ ਏਜੰਸੀਆਂ ਦੀ ਗੇਮ ਹੈ ਕਿ ਤੁਹਾਨੂੰ ਪੰਜਾਬ ਦੀ ਅਜਾਦੀ ਤੋਂ ਆਸੇ ਪਾਸੇ ਉਲਝਾ ਕੇ ਆਪਸ ਵਿਚ ਲੜਾਈ ਰੱਖਣਾ ਹੈ। ਪੰਜਾਬੀਓ ਤੁਸੀ ਨਾ ਆਪਣਾ ਹੱਕ ਮਰਨ ਦੇਂਦੇ ਹੋ ਨਾ ਕਿਸੇ ਹੋਰ ਦਾ ਹੱਕ ਮਾਰਦੇ ਹੋ। ਤੁਹਾਨੂੰ ਇਸ ਤਰਾਂ ਦੀਆਂ ਗੱਲਾਂ ਵਿਚ ਉਲਝਾ ਕੇ ਰਾਜਨੈਤਿਕ ਪੰਡਤਾਂ ਨੇ ਰਾਮ ਮੰਦਰ ਬਣਾਉਣ ਦਾ ਫੈਸਲਾ ਸੁਣਾ ਦਿੱਤਾ ਪਰ ਤੁਹਾਨੂੰ ਪਤਾ ਤੱਕ ਨਹੀ ਕਿ ਏਜੰਸੀਆਂ ਕੀ ਗੇਮ ਖੇਡ ਰਹੀਆਂ ਹਨ। ਅੱਜ 17 ਨਵੰਬਰ 2019 ਹੈ ਅਤੇ ਪਿਛਲੇ 105 ਦਿਨਾਂ ਤੋ ਕਸ਼ਮੀਰੀ ਦਿਆਂ ਭਰਾਵਾਂ-ਭੈਣਾ-ਬਜ਼ੁਰਗਾਂ ਨੂੰ ਕਸ਼ਮੀਰ ਵਿਚ ਡੱਕਿਆ ਹੈ, ਉਹਨਾ ਨੂੰ ਘਰਾਂ ਦੀਆਂ ਆਮ ਲੋੜਾਂ, ਫੌਨ ਅਤੇ ਇੰਟਰਨੈਟ ਵਰਗੀਆ ਸਹੂਲਤਾਂ ਕੱਟ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਸੀ ਕਾਤਿਲ ਭਾਰਤ ਮਾਤਾ ਦਾ ਪਰਦਾਫਾਸ਼ ਕਰਦੇ ਰਹਾਂਗੇ ਕਿ ਕਿਵੇਂ ਹਿੰਦੁਸਤਾਨ ਦੇ ਅੰਨੇ ਸਿਸਟਮ ਨੇ ਤਿਨ ਤਲਾਕ ਵਾਲਾ ਕਾਨੂੰਨ ਰੱਦ ਕਰਕੇ, ਜੰਮੂ-ਕਸ਼ਮੀਰ ਦੀ ਧਾਰਾ 370 ਹਟਾ ਕੇ, ਹੁਣ ਬਾਬਰੀ ਮਸਜਿਦ ਵਾਲੀ ਜਗ੍ਹਾ ਤੇ ਰਾਮ ਮੰਦਿਰ ਬਣਾਉਣ ਦਾ ਫੈਸਲਾ ਸੁਣਾ ਦਿੱਤਾ ਗਿਆ। ਇਸ ਦਰਮਿਆਨ ਪੰਜਾਬੀਆਂ ਨੂੰ 20 ਡਾਲਰ ਦੇਣ ਦੇ ਡਰਾਮੇ ਕਰਕੇ ਉਲਜਾਈ ਰੱਖਿਆ, ਤਾਂ ਕਿ ਪੰਜਾਬੀ ਮੁਸਲਮਾਨ ਭਰਾਵਾਂ ਦਾ ਸਾਥ ਨਾ ਦੇ ਦੇਣ ਅਤੇ ਇਹ ਆਪਸ ਵਿਚ ਹੀ ਉਲਝੇ ਰਹਿਣ। ਇਸ ਗੱਲ ਵੱਲ ਧਿਆਨ ਦੇਵੋ ਕਿ ਜੇ ਪ੍ਰੋਵੀਡੈਂਟ ਫੰਡ ਦੇ ਘੁਟਾਲੇ ਨੂੰ ਲੈਕੇ 50000 ਯੂ.ਪੀ ਦੇ ਵਰਕਰ ਆਪਣੇ ਹੱਕ ਮੰਗ ਰਹੇ ਹਨ ਤਾਂ ਅਗਲੇ ਦਿਨ ਹੀ 9 ਨਵੰਬਰ 2018 ਨੂੰ UPPCL ਦੇ ਵੱਡੇ ਅਹੁਦੇਦਾਰ ਬਦਲ ਦਿੱਤੇ ਜਾਂਦੇ ਨੇ ਪਰ ਜਦੋਂ ਪੰਜਾਬੀਆਂ ਦੇ ਹੱਕਾਂ ਦੀ ਗੱਲ ਆਵੇ ਤਾਂ ਡਰਾਮੇਬਾਜੀਆ ਕੀਤੀਆਂ ਜਾਂਦੀਆ ਨੇ, ਕਦੇ 20 ਡਾਲਰ ਹਰਸਿਮਰਤ ਬਾਦਲ ਦੇਵੇਗੀ, ਕਦੇ ਸ਼ੋਮਣੀ ਕਮੇਟੀ ਤੇ ਕਦੇ ਕੰਜਰੀ ਵਾਲਾ ਲਾਲਾ ।
- US Media International.