ਮਿੱਠੀ ਰੋਟੀ ਵਿਚ ਜ਼ਹਿਰ ਦੀ ਗੋਲੀ ਤੋ ਸੁਚੇਤ ਰਹੋ- ਯੂ.ਐਸ ਮੀਡੀਆ ।
ਆਹ ਬੀਬੀ ਦੀ ਵੀਡੀਓ ਫੇਸਬੁੱਕ ਤੇ ਵਟਸਅਪ ਤੇ ਬਹੁਤ ਘੁੰਮ ਰਹੀ ਏ। ਸਿੱਖਾਂ ਨੂੰ ਬੇਨਤੀ ਏ ਕਿ ਇਸ ਨੂੰ ਵੱਧ ਤੋਂ ਵੱਧ ਘੁਮਾ ਕੇ ਆਪਣੀ ਅਕਲ ਦਾ ਜਨਾਜ਼ਾ ਨਾ ਕੱਢੋ। ਸਿੱਖ ਨਿਰਪੱਖ ਹਨ ਜੋ ਜੁਲਮ ਵਿਰੁੱਧ ਲੜਦੇ ਹਨ ਜਦਕਿ ਸਿੱਖਾਂ ਨੂੰ ਮੁਸਲਮਾਨਾ ਦੇ ਵਿਰੋਧੀ ਅਤੇ ਹਿੰਦੂਆ ਦੇ ਹਾਮੀ ਬਣਾਉਣਾ ਗਲਤ ਹੈ।
US Media International - USMI
ਹੇਂਠ ਲਿਖੀਆਂ ਗੱਲਾਂ ਵੱਲ ਜਰੂਰੀ ਧਿਆਨ ਦਿਉ ।
੧) ਸਿੱਖਾਂ ਨੂੰ ਇਹ ਸਮਝਣਾ ਚਾਹੀਦਾ ਏ ਕਿ ਗੁਰੂ ਸਾਹਿਬ ਨੂੰ ਕਿਸੇ ਇੱਕ ਦੇਸ਼ ਜਾਂ ਧਰਮ ਨਾਲ ਨਾ ਜੋੜੋ। ਗੁਰੂ ਸਾਹਿਬ ਕੁੱਲ ਲੋਕਾਈ ਦੇ ਭਲੇ ਲਈ ਆਏ ਸੀ। ਓਸ ਵੇਲੇ ਕੋਈ ਦੇਸ਼ ਅਜੋਕੀ ਸੂਰਤ ਚ ਨਹੀਂ ਸੀ। ਦੇਸ਼ ਟੁੱਟਦੇ ਜੁੜਦੇ ਰਹਿੰਦੇ ਨੇ ਤੇ ਜੇ ਗੁਰੂ ਨੂੰ ਕਿਸੇ ਇੱਕ ਦੇਸ਼ ਨਾਲ ਜੋੜੋਗੇ ਤਾਂ ਦੇਸ਼ਾਂ ਦੇ ਘੱਟਦੇ ਵੱਧਦੇ ਅਕਾਰ ਨਾਲ ਗੁਰੂ ਨੂੰ ਕਿਹੜੀ ਤੱਕੜੀ ਚ ਤੋਲੋਗੇ। ਗੁਰੂ ਦਾ ਸਿਧਾਂਤ ਤੇ ਸਿੱਖਿਆ ਦੇਸ਼ਾਂ ਦੀਆਂ ਹੱਦਾਂ ਤੋਂ ਪਰੇ ਹੋ ਕੇ ਵਿਚਰਦੀ ਏ। ਗੁਰੂ ਨੇ ਨਾ ਜਨੇਊ ਕਿਸੇ ਤੋਂ ਧੱਕੇ ਨਾਲ ਪਵਾਇਆ ਤੇ ਨਾ ਧੱਕੇ ਨਾਲ ਕਿਸੇ ਦਾ ਜਨੇਊ ਲਹਿਣ ਦਿੱਤਾ। ਐਡੇ ਵੱਡੇ ਸਿਧਾਂਤ ਨੂੰ ਰਾਸ਼ਟਰਵਾਦੀ ਐਨਕਾਂ ਨਾਲ ਨਹੀਂ ਦੇਖਿਆ ਜਾ ਸਕਦਾ।
੨) ਬੀਬੀ ਨੂੰ ਦੱਸ ਦਿਓ ਕਿ ਜਿਸਨੂੰ ਓਹ "ਵਿਦੇਸ਼ੀ ਧਰਮ" ਦੱਸ ਰਹੀ ਏ ਓਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਛੱਡਣ ਦੀ ਗੱਲ ਸੋਚ ਲਈ ਸੀ ਪਰ ਅਖੌਤੀ "ਆਪਣੇ ਧਰਮ" ਦੇ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਅੱਗੇ ਹੋਕੇ ਸ਼ਹੀਦ ਕਰਵਾਇਆ। ਤੇ ਭਰੀ ਸਭਾ ਚ ਸਿਰਫ ਓਹੀ "ਵਿਦੇਸ਼ੀ ਧਰਮ" ਦੇ ਨਵਾਬ ਮਲੇਰਕੋਟਲਾ ਸ਼ੇਰ ਮੁਹਮਦ ਖਾਨ ਨੇ ਸਾਹਿਬਜ਼ਾਦਿਆਂ ਦੇ ਹੱਕ ਚ ਹਾਅ ਦਾ ਨਾਅਰਾ ਮਾਰਿਆ ਸੀ।
੩) ਬੀਬੀ ਨੇ ੨੦-੨੭ ਦਸੰਬਰ ਨੂੰ ਗੁਰੂ ਸਾਹਿਬ ਦੇ ਪਰਿਵਾਰ ਨਾਲ ਜੋ ਬੀਤੀ ਉਸ ਦੀ ਗੱਲ ਕੀਤੀ। ਬੀਬੀ ਨੂੰ ਦੱਸ ਦਿਓ ਕਿ ਅਨੰਦਪੁਰ ਸਾਹਿਬ ਦੇ ਕਿਲੇ ਨੂੰ ੬ ਮਹੀਨੇ ਘੇਰਾ ਹਿੰਦੂ ਪਹਾੜੀ ਰਾਜਿਆਂ ਨੇ ਹੀ ਪਾਇਆ ਸੀ ਤੇ ਗਊਆਂ ਦੀਆਂ ਝੂਠੀਆਂ ਸੌਹਾਂ ਖਾ ਕੇ ਮੁਕਰ ਗਏ ਤੇ ਗੁਰੂ ਸਾਹਿਬ ਤੇ ਪਰਿਵਾਰ ਤੇ ਹਮਲਾ ਕੀਤਾ। ਸਿੱਖਾਂ ਨੂੰ ਹਿੰਦੂ ਸਾਬਤ ਕਰਨ ਲਈ ਭਾਰਤੀ ਸਟੇਟ ਹਰ ਚਾਲ ਚੱਲ ਰਹੀ ਏ। ਭਾਵੇਂ ਸਿੱਧੀ ਤਰ੍ਹਾਂ ਸਵਿਧਾਨ ਚ ਲਿਖ ਕੇ ਤੇ ਭਾਵੇਂ "ਗੁੜ ਚ ਜ਼ਹਿਰ" ਲਪੇਟ ਕੇ ਅਸਿੱਧੇ ਢੰਗ ਨਾਲ। ਸਿੱਖਾਂ ਨੂੰ ਆਹ ਨਿੱਕੇ ਮੋਟੇ ਦੁਨਿਆਵੀ ਅਹੁਦਿਆਂ ਤੇ ਰਾਲਾਂ ਨਹੀਂ ਸੁੱਟਣੀਆਂ ਚਾਹੀਦੀਆਂ। ਦਿਮਾਗ ਨੂੰ ਖੋਲ ਕੇ ਸੋਚਿਆ ਕਰੋ ਕਿ ਗੱਲ ਜਾ ਕਿੱਧਰ ਰਹੀ ਏ ਕਿਉਂਕਿ ਗੱਲ "ਸਹੇ ਦੀ ਨਹੀਂ ਗੱਲ ਪਹੇ ਦੀ" ਹੁੰਦੀ ਏ। ਸਿੱਖਾਂ ਨੂੰ ਹਰ ਅਜਿਹੀ ਗੱਲ ਜੋ ਸਿੱਖੀ ਦੀ ਵਿਲੱਖਣਤਾ ਨੂੰ ਛੁਟਿਆਏ ਅਜਿਹੀ ਗੱਲ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਏ। ਕਿਉੰਕਿ ਅਸੀ ਓਹ ਆਂ ਜਿਹੜੇ ਵਖ਼ਤ ਦੇ ਬਾਦਸ਼ਾਹ ਬਾਬਰ ਨੂੰ ਮੂੰਹ ਤੇ ਜਾਬਰ ਕਹਿਣ ਦੀ ਹਿੰਮਤ ਰੱਖਦੇ ਆਂ ਤੇ ਜੰਗਲਾਂ ਚ ਰਹਿੰਦੇ ਹੋਏ ਵੀ ਕਹਿੰਦੇ ਆਂ "ਹਮ ਰਾਖਤ ਪਾਤਿਸ਼ਾਹੀ ਦਾਵਾ" ।
- US Media International