ਇਕ ਹੋਰ ਝੂਠੇ ਕੇਸ ਵਿੱਚੋਂ ਬਰੀ ਜੱਥੇਦਾਰ ਜਗਤਾਰ ਸਿੰਘ ਹਵਾਰਾ ।

ਸਭ ਝੂਠੇ ਪਰਚੇ ਸਨ। ਯੋਧਿਆ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਨਕਲੀ ਕੇਸ ਬਣਾ ਕੇ।ਸਾਨੂੰ ਹਿੰਦੁਸਤਾਨੀ ਕਾਨੂੰਨ ਉੱਪਰ ਕੋਈ ਭਰੋਸਾ ਨਹੀ, ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ 'ਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਕਾਰਨ ਇਸ ਮਾਮਲੇ ਵਿਚੋਂ ਬਰੀ ਹੋਣ ਦੇ ਬਾਵਜੂਦ ਵੀ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ। USMI.

ਇਕ ਹੋਰ ਝੂਠੇ ਕੇਸ ਵਿੱਚੋਂ ਬਰੀ ਜੱਥੇਦਾਰ ਜਗਤਾਰ ਸਿੰਘ ਹਵਾਰਾ ।
ਭਾਈ ਜਗਤਾਰ ਸਿੰਘ ਹਵਾਰਾ।

US Media International - USMI


USMI- ਲੁਧਿਆਣੇ ਦੀ ਅਦਾਲਤ ਨੇ ਬੀਤੇ ਕੱਲ੍ਹ 24 ਸਾਲ ਪੁਰਾਣੇ ਇੱਕ ਮਾਮਲੇ ਦਾ ਫੈਂਸਲਾ ਸੁਣਾਉਂਦਿਆਂ ਸਿੱਖ ਸਿਆਸੀ ਕੈਦੀ ਅਤੇ ਸਿੱਖ ਆਗੂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ। 

ਲੁਧਿਆਣਾ ਦੇ ਕੋਤਵਾਲੀ ਪੁਲਿਸ ਥਾਣੇ ਵਿੱਚ ਇਹ ਮਾਮਲਾ ਧਮਾਕਾਖੇਜ ਸਮਗਰੀ ਕਾਨੂੰਨ ਦੀ ਧਾਰਾ 4 ਤੇ 5 ਅਤੇ ਅਸਲਾ ਕਾਨੂੰਨ ਦੀ ਧਾਰਾ 25 ਅਧੀਨ ਦਰਜ ਕੀਤਾ ਗਿਆ ਸੀ।

ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਧੀਕ ਸੈਸ਼ਨ ਜੱਜ ਅਰੁਨਵੀਰ ਵਸ਼ਿਸ਼ਟ ਨੇ ਅੱਜ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ। 

ਜ਼ਿਕਰਯੋਗ ਹੈ ਕਿ 1995 ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ 'ਤੇ ਕਈ ਮਾਮਲੇ ਦਰਜ ਕੀਤੇ ਸਨ ਜਿਹਨਾਂ ਵਿੱਚੋਂ ਜ਼ਿਆਦਾ ਮਾਮਲਿਆਂ 'ਚ ਉਹ ਬਰੀ ਹੋ ਚੁੱਕੇ ਹਨ। ਪਰ ਕਈ ਮਾਮਲਿਆਂ ਵਿੱਚ ਮੁਕੱਦਮਾ ਚੱਲ ਰਿਹਾ ਹੈ।

ਇੱਥੇ ਦਸਣਯੋਗ ਹੈ ਕਿ 2015 'ਚ ਚੱਬਾ ਵਿਖੇ ਹੋਏ ਸਰਬੱਤ ਖਾਲਸਾ 'ਚ ਭਾਰਤੀ ਜੇਲ੍ਹ ਅੰਦਰ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਸੀ। ਸਿੱਖ ਕੌਮ ਵੱਲੋਂ ਆਪਣੀ ਕੌਮੀ ਅਜ਼ਾਦੀ ਲਈ ਸੰਘਰਸ਼ਸ਼ੀਲ ਆਗੂ ਨੂੰ ਝੂਠੇ ਹਿੰਦੁਸਤਾਨੀ ਸ਼ਿਕੰਜੇ ਵਿੱਚੋਂ ਛਡਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। 

www.usmediainternational.live

Follow our youtube channel, facebook page and instagram on US Media International.

contact +1-530-777-8881 to join our whatsapp group and +1-647-692-4747 call us on this number during Live Shows.