ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਾਹਮਣੇ ਇਕ ਲੜਕੇ ਦੀ ਮੌਤ।
ਚਾਰ ਨੌਜਵਾਨਾ ਨੂੰ ਇਨੋਵਾ ਕਾਰ ਨਾਲ ਕੁਚਲਿਆ ਗਿਆ। ਸੀ.ਸੀ. ਟੀ.ਵੀ ਦੀ ਵੀਡੀਓ ਆਈ ਸਾਹਮਣੇ। ਪੀੜਤਾਂ ਦਾ ਮੰਨਣਾ ਹੈ ਕਿ ਇਸ ਘਟਨਾ ਨੂੰ ਅੰਜਾਮ ਕਤਲ ਦੀ ਸਾਜ਼ਿਸ਼ ਤਹਿਤ ਦਿੱਤਾ ਗਿਆ ਹੈ।
US Media International - USMI
USMI - ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਪਾਲ ਸਿੰਘ, ਤਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਜੀਤ ਸਿੰਘ ਚਾਰੇ ਨੌਜਵਾਨ ਵਾਸੀ ਸ੍ਰੀ ਅਨੰਦਪੁਰ ਸਾਹਿਬ, ਰਾਤ ਨੌ ਵਜੇ ਅੰਮ੍ਰਿਤਪਾਲ ਸਿੰਘ ਦੀ ਦੁਕਾਨ ਬੰਦ ਕਰਕੇ ਘਰ ਵੱਲ ਜਾ ਰਹੇ ਸਨ। ਉਸੇ ਸਮੇ ਬਿਨਾ ਨੰਬਰ ਪਲੇਟ ਦੇ ਇਕ ਇਨੋਵਾ ਕਾਰ ਵਿਚ ਤਿੰਨ ਚਾਰ ਗੁੰਡੇ ਸਵਾਰ ਹੋ ਕੇ ਆਉਂਦੇ ਹਨ ਅਤੇ ਇਨੋਵਾ ਕਾਰ ਨੂੰ ਇਹਨਾ ਨੌਜਵਾਨਾ ਉਪਰ ਚੜ੍ਹਾ ਦਿੰਦੇ ਹਨ। ਇਹ ਘਟਨਾ ਬਿਤੀ ਰਾਤ 19 ਨਵੰਬਰ 2019 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਿਲਕੁੱਲ ਲਾਗੇ ਅਤੇ ਪੁਲਿਸ ਚੌਕੀਂ ਤੋ ਮਹਿਜ਼ 50-100 ਮੀਟਰ ਦੀ ਦੂਰੀ ਤੇ ਵਾਪਰੀ ਹੈ। ਸਰਕਾਰੀ ਲੀਡਰਾਂ ਦੇ ਪਾਲੇ ਇਨ੍ਹਾ ਗੁੰਡਿਆਂ ਵੱਲੋਂ ਸ਼ਰੇਆਮ ਉਹਨਾ ਚਾਰ ਨੌਜਵਾਨਾ ਨੂੰ ਮਾਰਨ ਦੀ ਸਾਜਿਸ਼ ਸੀ ਜਦਕਿ ਚਾਰ ਲੜਕਿਆਂ ਵਿਚੋਂ ਇੱਕ ਦੀ ਮੌਤ ਹੋ ਚੁਕੀ ਹੈ, ਜਿਸਦਾ ਨਾਮ ਅੰਮ੍ਰਿਤਪਾਲ ਸਿੰਘ ਉਰਫ਼ “ਸੋਨੂ” ਦੱਸਿਆ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਉਰਫ਼ “ਸੋਨੂ" ਜੋ ਕਿ ਗੱਡੀ ਦੇ ਬੰਪਰ ਹੇਂਠਾਂ ਫੱਸ ਗਿਆ ਸੀ ਅਤੇ ਉਸਨੂੰ ਇੱਕ ਕਿੱਲੋ-ਮੀਟਰ ਤੱਕ ਗੱਡੀ ਦੇ ਨਾਲ ਹੀ ਘੜੀਸਿਆ ਗਿਆ, ਜਿਸਦੀ ਲਹੂ-ਲੁਹਾਨ ਹੋ ਜਾਣ ਕਾਰਨ ਘਟਨਾ ਸਥਲ ਉਪਰ ਮੌਕੇ ਤੇ ਹੀ ਮੌਤ ਹੋ ਗਈ। ਜਖ਼ਮੀ ਲੜਕਿਆਂ ਨੇ ਕਾਰ ਦੇ ਡਰਾਇਵਰਾਂ ਨੂੰ ਪਛਾਨਣ ਦੀ ਜਿਮੇਵਾਰੀ ਲਈ ਹੈ ਅਤੇ ਉਨ੍ਹਾ ਕਿਹਾ ਕਿ ਉਹ ਤਿੰਨੇ ਲੜਕੇ ਸਾਇਡ ਤੇ ਡਿੱਗਣ ਕਰਕੇ ਬਚ ਗਏ ਸਨ। ਇਹਨਾ ਤਿੰਨਾ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਹੈ।
ਮਿਰਤਕ ਲੜਕਾ ਅੰਮ੍ਰਿਤਪਾਲ ਸਿੰਘ ਆਪਣੇ ਮਾ-ਬਾਪ ਦਾ ਇੱਕਲੋਤਾ ਚਿਰਾਗ ਸੀ ਅਤੇ ਉਹਨਾ ਦੇ ਪਿਤਾ ਦੁਬਈ ਵਿਚ ਕੰਮ ਕਰਦੇ ਹਨ, ਜੋ ਕਿ ਘਟਨਾ ਵਾਲੇ ਦਿਨ ਹੀ ਪੰਜਾਬ ਪਰਿਵਾਰ ਨੂੰ ਮਿਲਣ ਵਾਸਤੇ ਵਾਪਿਸ ਪਰਤ ਰਹੇ ਸਨ ਕਿ ਅਚਾਨਕ ਇਸ ਹਾਦਸੇ ਦੀ ਖ਼ਬਰ ਮਿਲਦੀ ਹੈ। ਹੁਣ ਸਾਰਾ ਪਰਿਵਾਰ ਮਾਨਸਿਕ ਤੋਰ ਤੇ ਬਹੁਤ ਪ੍ਰੇਸ਼ਾਨ ਸਦਮੇ ਦੀ ਹਾਲਤ ਵਿਚ ਹੈ। ਪਰਿਵਾਰ ਦਾ ਮੰਨਣਾ ਹੈ ਕਿ ਇਹ ਸਾਰੀ ਘਟਨਾ ਇਕ ਸਾਜਿਸ਼ ਤਹਿਤ ਕਰਵਾਈ ਗਈ ਹੈ ਕਿਉਕਿ ਜਦੋ ਉਹ ਪੁਲਿਸ ਥਾਣੇ ਪਹੁੰਚੇ ਤਾਂ ਮੌਕੇ ਉੱਪਰ ਉਹਨਾ ਦੀ ਕੋਈ ਸੁਣਵਾਈ ਨਹੀ ਹੋਈ। ਉਹਨਾ ਦੱਸਿਆ ਕਿ ਮੌਕੇ ਦੀ ਪੁਲਿਸ ਵੱਲੋਂ ਵੀਹ ਘੰਟੇ ਬੀਤ ਜਾਣ ਤੱਕ ਵੀ ਕੋਈ ਕਾਰਵਾਈ ਨਹੀ ਕੀਤੀ ਗਈ।
ਜੇ ਇਸ ਸਾਰੀ ਘਟਨਾ ਦਾ ਸਿੱਟਾ ਕੱਢੀਏ ਤਾਂ ਇਕ ਵਾਰ ਫਿਰ ਪਰੂਫ ਹੋ ਜਾਂਦਾ ਹੈ ਕਿ ਗੰਦਸਤਾਨ ਵਿਚ ਆਮ ਆਦਮੀ ਲਈ ਕੋਈ ਇਨਸਾਫ ਨਹੀ ਹੈ ਅਤੇ ਅਮੀਰ ਲੋਕ ਲੀਡਰਾਂ ਦੀ ਸ਼ਹਿ ਥੱਲੇ ਕਦੇ ਵੀ ਕਿਸੇ ਨੂੰ ਵੀ ਮਾਰ ਜਾਂ ਮਰਵਾ ਸਕਦੇ ਹਨ। ਸੰਸਾਰ ਭਰ ਵਿੱਚੋਂ ਤਖ਼ਤ ਸ੍ਰੀ ਕੇਸਗੜ ਸਾਹਿਬ ਵਿੱਖੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਉਂਦੇ ਹਨ, ਉਹਨਾ ਦੀ ਸਕਿਉਰਟੀ-ਸੁਰਖ਼ਸ਼ਾ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਬਣਦੀ ਹੈ। ਪਰ ਰਾਤ ਦੇ ਦੱਸ ਵੱਜੇ ਤੱਕ ਵੀ ਪੁਲਿਸ ਨੇ ਕੋਈ ਕਾਰਵਾਈ ਨਹੀ ਕਿਤੀ ਅਤੇ ਉਲਟਾ ਇਹ ਕਿਹਾ ਕਿ ਥਾਣੇਦਾਰ ਸਾਬ੍ਹ ਸੋ ਰਹੇ ਹਨ।
ਇੱਥੋਂ ਜਾਹਰ ਹੁੰਦਾ ਹੈ ਕਿ ਕਾਨੂੰਨ ਵਿਵਸਥਾ ਤਬਾਹ ਹੋ ਚੁਕੀ ਹੈ ਜੋ ਕਿ ਹਿੰਦੂ-ਰਾਸ਼ਟਰਵਾਦੀ ਲੀਡਰਾ ਦੇ ਹੱਥਾਂ ਵਿਚ ਹੈ। 22-24 ਘੰਟੇ ਦਾ ਲੰਮਾ ਸਮਾਂ ਬੀਤ ਜਾਣ ਬਾਅਦ ਜਦੋ ਸ਼੍ਰੀ ਅਨੰਦਪੁਰ ਸਾਹਿਬ ਦੀ ਸੰਗਤ ਵੱਲੋਂ ਪੁਲਸ ਥਾਣੇ ਉਪਰ ਜੌਰਪਾਇਆ ਗਿਆ ਤਾਂ ਫਿਰ ਐਫ.ਆਈ.ਆਰ ਦਰਜ਼ ਕੀਤੀ ਗਈ।
US Media ਚਹੁੰਦਾ ਹੈ ਕਿ ਇਸ ਪਰਿਵਾਰ ਨੂੰ ਇਨਸਾਫ ਮਿਲੇ ਪਰ ਸਾਨੂੰ ਪਤਾ ਹੈ ਕਿ ਗੰਦਸਤਾਨ ਭਾਰਤ ਵਿਚ ਇਸ ਪਰਿਵਾਰ ਨੂੰ ਕੋਈ ਇਨਸਾਫ ਨਹੀ ਮਿਲੇਗਾ। ਪੰਜਾਬ ਪੁਲਿਸ ਨੇ ਜੇ ਕਾਤਿਲ ਫੜ ਵੀ ਲਏ ਤਾਂ ਗੰਦਸਤਾਨ(ਹਿੰਦੁਸਤਾਨ) ਦਾ ਗੰਦਾ ਕਾਨੂੰਨ ਰਿਸ਼ਵਤ ਲੈ ਕੇ ਉਨ੍ਹਾ ਨੂੰ ਜਲਦ ਹੀ ਬਾਇੱਜ਼ਤ-ਬਰੀ ਕਰ ਦੇਵੇਗਾ। ਗੰਦਸਤਾਨ ਨੇ ਨਾ ਹੀ ਆਪਣਾ ਕੁਝ ਸਵਾਰਨਾ ਹੈ ਅਤੇ ਨਾ ਹੀ ਪੰਜਾਬ ਵਿਚ ਕੁਝ ਸਵਾਰਨਾ ਹੈ। ਸਾਨੂੰ ਲੋੜ ਹੈ ਕਿ ਅਸੀੰ ਆਪਣਾ ਵੱਖਰਾ ਦੇਸ਼ ਬਣਾਈਏ ਜਿਸ ਵਿਚ ਯਕੀਨਨ ਤੌਰ ਤੇ ਕਾਨੂੰਨ ਵਿਵਸਥਾ ਦਾ ਪ੍ਰਬੰਧ ਹੋਵੇ ਤਾਂ ਕਿ ਅਜਿਹੀਆ ਘਟਨਾਵਾਂ ਨਾ ਵਾਪਰਨ ਅਤੇ ਕਿਸੇ ਵੀ ਮਾਂ-ਬਾਪ ਦਾ ਘਰ ਨਾ ਬਰਬਾਦ ਹੋਵੇ।
follow our website, www.usmediainternational.live, facebook page and youtube channel for more updates.