ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥
US Media International - USMI
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥
ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਕੀਤੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ.. ਇਹੀ ਕਾਰਣ ਹੈ ਉਸ ਗੁਰੂ ਬਾਬੇ ਨੇ ਪਿਛਲੇ ੭੨ ਸਾਲਾਂ ਤੋਂ ਉਸ ਸਥਾਨ ਦੂਰੋਂ ਦੇਖਦੇ ਹਰ ਸਿੱਖ ਦੇ ਮਨ ਦੀ ਅਰਦਾਸ ਸੁਣੀ ਜੋ ਹਰ ਸਿੱਖ ਬੇਨਤੀ ਕਰਦਾ ਸੀ "ਹੈ, ਬਾਬਾ ਇਹ ਨਫ਼ਰਤ ਵਾਲੀ ਤਾਰ ਤੋੜ ਕੇ ਸਾਨੂੰ ਇਸ ਪਾਰ ਤੋਂ ਉਸ ਪਾਰ ਉਸ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਦਾ ਮੌਕਾ ਦੇ ਜਿੱਥੇ ਬਾਬਾ ਤੁਸੀਂ ਨਾਮ ਜਪੋ ਨਾਲ ਕਿਰਤ ਕਰਨ ਦਾ ਸੰਦੇਸ਼ ਦਿੱਤਾ ਸੀ"
ਤੇ ਪਾਕਿਸਤਾਨ ਦੇ ਸੱਤਾ ਬਦਲਦੇ ਹੀ ਸਭਤੋਂ ਪਹਿਲਾਂ ਬਾਬੇ ਨਾਨਕ ਦੀ ਐਸੀ ਮੇਹਰ ਹੋਈ ਕਿ ਉੱਥੋਂ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਨੇ ਲਾਂਘਾ ਖੋਲਣ ਦਾ ਐਲਾਨ ਕੀਤਾ। ਐਲਾਨ ਹੋਣ ਤੋਂ ਬਾਅਦ ਭਾਵੇਂ ਕਈ ਤਾਕਤਾਂ ਬੜਾ ਜ਼ੋਰ ਲਾਇਆ ਲਾਂਘਾ ਨਾ ਖੁੱਲ੍ਹੇ, ਸਾਜਿਸ਼ ਅਧੀਨ ਹਾਲਾਤ ਵੀ ਮਾੜੇ ਹੋਏ, ਪਰ ਗੁਰੂ ਬਾਬੇ ਦੇ ਰਾਹ ਤੇ ਕੋਈ ਅਸਰ ਨਹੀ ਪਿਆ ਤੇ ਕੰਮ ਚਲਦਾ ਰਿਹਾ।
"ਪਿਛਲੇ ੭੨ ਸਾਲਾਂ ਤੋਂ ਉਡੀਕਦੇ ਹਰ ਸਿੱਖ ਲਈ ਅੱਜ ਉਹ ਇਤਿਹਾਸਿਕ ਦਿਨ ਗਿਆ ਜਿੱਥੇ ਗੁਰੂ ਕੇ ਸਿੱਖ ਤਾਂ ਗੁਰੂ ਬਾਬੇ ਦੇ ਦੀ ਧਰਤੀ ਦੇ ਦਰਸ਼ਨ ਕਰਣਗੇ।" ਅਸੀਂ ਖੁਸ਼ਕਿਸਮਤ ਹਾਂ ਭਾਗਾਂ ਵਾਲੇ ਹਾਂ ਜੋ ਇਹ ਗੁਰੂ ਸਾਹਿਬ ਦੀ ਮੇਹਰ ਸਾਡੇ ਸਮੇਂ ਹੋਈ ਹੈ"
"ਇਹ ਮੁਬਾਰਕ ਦਿਨ ਹਰ ਇੱਕ ਨੂੰ ਮੁਬਾਰਕ"
"੦੯ ਨਵੰਬਰ ੨੦੧੯ ਹਰ ਇੱਕ ਨੂੰ ਮੁਬਾਰਕ"
"ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ॥ "